ਡਲਿਵਰੀਮੈਨ ਨੇ ਲੀਕ ਗੈਸ ਸਿਲੰਡਰ ਰੇਲਵੇ ਲਾਈਨ ਕੋਲ ਛੱਡਿਆ, ਵੱਡਾ ਹਾਦਸਾ ਵਾਪਰਨ ਤੋਂ ਟਲਿਆ

Saturday, May 13, 2023 - 10:45 PM (IST)

ਡਲਿਵਰੀਮੈਨ ਨੇ ਲੀਕ ਗੈਸ ਸਿਲੰਡਰ ਰੇਲਵੇ ਲਾਈਨ ਕੋਲ ਛੱਡਿਆ, ਵੱਡਾ ਹਾਦਸਾ ਵਾਪਰਨ ਤੋਂ ਟਲਿਆ

ਲੁਧਿਆਣਾ (ਖੁਰਾਣਾ)-ਧੂਰੀ ਰੇਲਵੇ ਲਾਈਨ ਦੇ ਨੇੜੇ ਪੈਂਦੇ ਇਲਾਕੇ ’ਚ ਗੈਸ ਸਿਲੰਡਰਾਂ ਦੀ ਸਪਲਾਈ ਕਰ ਰਹੇ ਇਕ ਮੁੱਖ ਗੈਸ ਏਜੰਸੀ ਦੇ ਡਲਿਵਰੀਮੈਨ ਵੱਲੋਂ ਰੇਲਵੇ ਟਰੈਕ ਕੋਲ ਲੀਕ ਗੈਸ ਸਿਲੰਡਰ ਛੱਡਣ ’ਤੇ ਇਲਾਕਾ ਨਿਵਾਸੀਆਂ ’ਚ ਹਫੜਾ-ਦਫੜੀ ਮਚ ਗਈ। ਉਕਤ ਮਾਮਲੇ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਹਰਕਤ ਵਿਚ ਆਏ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਥੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਜਿਸ ਸਮੇਂ ਡਲਿਵਰੀਮੈਨ ਵੱਲੋਂ ਰੇਲਵੇ ਟਰੈਕ ਕੋਲ ਲੀਕ ਗੈਸ ਸਿਲੰਡਰ ਛੱਡਿਆ ਗਿਆ, ਉਸ ਸਮੇਂ ਰੇਲਵੇ ਟਰੈਕ ਤੋਂ ਪੈਸੰਜਰ ਗੱਡੀ ਲੰਘ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ’ਚ ਜਾਣੋ ‘ਆਮ ਆਦਮੀ ਪਾਰਟੀ’ ਦੀ ਜਿੱਤ ਦੇ 10 ਵੱਡੇ ਕਾਰਨ

ਕਥਿਤ ਤੌਰ ’ਤੇ ਦੱਸਿਆ ਜਾ ਰਿਹਾ ਹੈ ਕਿ ਇਕ ਮੁੱਖ ਗੈਸ ਏਜੰਸੀ ਨਾਲ ਸਬੰਧਤ ਏਜੰਸੀ ਦੇ ਡਲਿਵਰੀਮੈਨ ਵੱਲੋਂ ਧੂਰੀ ਰੇਲਵੇ ਲਾਈਨ ਦੇ ਨੇੜੇ ਪੈਂਦੇ ਆਜ਼ਾਦ ਨਗਰ ਇਲਾਕੇ ’ਚ ਖਪਤਕਾਰਾਂ ਦੇ ਘਰਾਂ ’ਚ ਗੈਸ ਸਿਲੰਡਰਾਂ ਦੀ ਸਪਲਾਈ ਲਾਈ ਜਾ ਰਹੀ ਹੈ। ਇਸ ਦੌਰਾਨ ਉਸ ਦੇ ਆਟੋ ਰਿਕਸ਼ਾ ’ਚ ਸਿਲੰਡਰ ਤੋਂ ਗੈਸ ਲੀਕ ਹੋਣ ਲੱਗੀ। ਸਾਵਧਾਨੀ ਵਜੋਂ ਡਲਿਵਰੀਮੈਨ ਨੇ ਸਿਲੰਡਰ ਆਟੋ ਤੋਂ ਉਤਾਰ ਕੇ ਦੇਖਿਆ ਤਾਂ ਇਸ ਦੌਰਾਨ ਅਚਾਨਕ ਗੈਸ ਦਾ ਦਬਾਅ ਵਧ ਗਿਆ। ਡਰ ਦੇ ਮਾਰੇ ਉਸ ਨੇ ਸਿਲੰਡਰ ਨੂੰ ਖੁੱਲ੍ਹੀ ਜਗ੍ਹਾ ਦੇਖ ਕੇ ਰੇਲਵੇ ਟਰੈਕ ਕੋਲ ਛੱਡ ਦਿੱਤਾ। ਇਸ ਦੌਰਾਨ ਰੇਲਵੇ ਟਰੈਕ ਤੋਂ ਗੁਜ਼ਰ ਰਹੀ ਦਾਦਰ ਐਕਸਪ੍ਰੈੱਸ ਦੇ ਡਰਾਈਵਰ ਨੇ ਟਰੈਕ ਕੋਲ ਉਲਟਾ ਗੈਸ ਸਿਲੰਡਰ ਦੇਖ ਕੇ ਸੂਝਬੂਝ ਦਾ ਸਬੂਤ ਦਿੰਦਿਆਂ ਟਰੇਨ ਦੀ ਰਫ਼ਤਾਰ ਜਾਰੀ ਰੱਖੀ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ਵਿਧਾਨ ਸਭਾ ਹਲਕਾ ਮੁਤਾਬਕ ਜਾਣੋ ਕਿਸ ਪਾਰਟੀ ਨੂੰ ਪਈਆਂ ਕਿੰਨੀਆਂ ਵੋਟਾਂ

PunjabKesari

ਇਸ ਮਾਮਲੇ ਸਬੰਧੀ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਕੰਟਰੋਲਰ ਮੈਡਮ ਮੀਨਾਕਸ਼ੀ ਨੇ ਕਿਹਾ ਕਿ ਵੀਡੀਓ ਕਲਿੱਪ ਦੇਖਣ ਤੋਂ ਬਾਅਦ ਮਾਮਲੇ ਦੀ ਜ਼ਮੀਨੀ ਹਕੀਕਤ ਚੈੱਕ ਕਰਨ ਲਈ ਵਿਭਾਗੀ ਮੁਲਾਜ਼ਮਾਂ ਦੀ ਟੀਮ ਬਣਾ ਕੇ ਪਤਾ ਲਾਇਆ ਜਾਵੇਗਾ ਕਿ ਆਖਿਰ ਕਿਹੜੀ ਗੈਸ ਏਜੰਸੀ ਦੇ ਡਲਿਵਰੀਮੈਨ ਵੱਲੋਂ ਇੰਨੀ ਵੱਡੀ ਲਾਪ੍ਰਵਾਹੀ ਵਰਤੀ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਸਬੰਧਤ ਏਜੰਸੀ ਡੀਲਰ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਕੀ ਕਹਿੰਦੇ ਹਨ ਗੈਸ ਕੰਪਨੀ ਦੇ ਅਧਿਕਾਰੀ

ਉਕਤ ਮਾਮਲੇ ਨੂੰ ਲੈ ਕੇ ਭਾਰਤ ਗੈਸ ਕੰਪਨੀ ਦੇ ਸੀਨੀਅਰ ਅਧਿਕਾਰੀ ਪੰਕਜ ਰਾਠੌਰ ਨੇ ਕਿਹਾ ਕਿ ਹਾਲ ਦੀ ਘੜੀ ਮਾਮਲਾ ਉਨ੍ਹਾਂ ਦੀ ਜਾਣਕਾਰੀ ’ਚ ਨਹੀਂ ਹੈ। ਇਸ ਲਈ ਇਸ ਸਬੰਧੀ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਰਾਠੌਰ ਨੇ ਕਿਹਾ ਕਿ ਉਕਤ ਮਾਮਲੇ ਦੀ ਉਹ ਆਪਣੇ ਪੱਧਰ ’ਤੇ ਜਾਂਚ ਕਰਵਾਉਣਗੇ, ਜਿਸ ਲਈ ਉਨ੍ਹਾਂ ਨੇ ਕੰਪਨੀ ਦੇ ਸੇਲਜ਼ ਅਧਿਕਾਰੀ ਲਿਖੀ ਰਾਮ ਮੀਣਾ ਨਾਲ ਸੰਪਰਕ ਕਰ ਕੇ ਜਲਦ ਸਾਰੇ ਤੱਥ ਮੀਡੀਆ ਅਤੇ ਆਮ ਜਨਤਾ ਦੇ ਸਾਹਮਣੇ ਰੱਖਣ ਦੀ ਗੱਲ ਕਹੀ ਹੈ।


author

Manoj

Content Editor

Related News