ਦਿੱਲੀ ''ਚ ਆਮ ਆਦਮੀ ਪਾਰਟੀ ਦੀ ਜਿੱਤ ''ਤੇ ਦੇਖੋ ਕੀ ਕਹਿ ਗਏ ਚੰਨੀ

Tuesday, Feb 11, 2020 - 06:54 PM (IST)

ਦਿੱਲੀ ''ਚ ਆਮ ਆਦਮੀ ਪਾਰਟੀ ਦੀ ਜਿੱਤ ''ਤੇ ਦੇਖੋ ਕੀ ਕਹਿ ਗਏ ਚੰਨੀ

ਸ੍ਰੀ ਮੁਕਤਸਰ ਸਾਹਿਬ (ਰਿਣੀ) : ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਥੇ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ, ਉਥੇ ਹੀ ਕਾਂਗਰਸ ਦੇ ਨਮੋਸ਼ੀ ਭਰੇ ਪ੍ਰਦਰਸ਼ਨ ਦੇ ਬਾਵਜੂਦ ਪੰਜਾਬ ਦੇ ਮੰਤਰੀਆਂ ਦੇ ਬਿਆਨ ਕੁਝ ਹੋਰ ਹੀ ਦੱਸ ਰਹੇ ਹਨ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਦਿੱਲੀ ਵਿਚ ਮੁੱਖ ਮਕਸਦ ਭਾਜਪਾ ਨੂੰ ਹਰਾਉਣਾ ਸੀ ਅਤੇ ਇਸ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਾਮਯਾਬ ਹੋਈ ਹੈ। ਕਾਂਗਰਸੀ ਮੰਤਰੀ ਦੀਆਂ ਗੱਲਾ 'ਆਪ' ਅਤੇ ਕਾਂਗਰਸ ਦੇ ਅੰਦਰੂਨੀ ਗਠਜੋੜ ਵੱਲ ਸੰਕੇਤ ਕਰਦੀਆਂ ਨਜ਼ਰ ਆ ਰਹੀਆਂ ਹਨ। 

ਮਹੀਨਾਵਾਰ ਮੀਟਿੰਗ ਲਈ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਚੰਨੀ ਨੇ ਬਿਜਲੀ ਦੇ ਮੁੱਦੇ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ । ਚੰਨੀ ਨੇ ਕਿਹਾ ਕਿ ਅੱਜ ਦੀ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਕੁਝ ਸ਼ਿਕਾਇਤਾਂ ਸਨ। ਜਿਸ ਦੇ ਨਿਪਟਾਰੇ ਲਈ ਜਲਦੀ ਹੀ ਇਕ ਹੋਰ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰ ਦਫਤਰ ਅੱਗੇ ਸ਼ਿਕਾਇਤ ਸਬੰਧੀ ਬਾਕਸ ਲਾਇਆ ਜਾਵੇਗਾ ਤਾਂ ਜੋ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਸ਼ਿਕਾਇਤ ਕਰ ਸਕਦਾ ਹੈ। ਇਨ੍ਹਾਂ ਸ਼ਿਕਾਇਤਾਂ ਨੂੰ ਖੋਲ੍ਹਣ ਲਈ ਵੀ ਜੋ ਕਮੇਟੀ ਬਣੇਗੀ ਉਸ ਵਿਚ ਪਬਲਿਕ ਨੁਮਾਇੰਦਿਆਂ ਦੀ ਸ਼ਮੂਲੀਅਤ ਹੋਵੇਗੀ।


author

Gurminder Singh

Content Editor

Related News