ਦਿੱਲੀ ਤੋਂ ਪਾਕਿ ਜਾ ਰਹੇ ਅੰਬੈਂਸੀ ਮੁਲਾਜ਼ਮਾਂ ਦੀ ਗੱਡੀ ਹਾਦਸਾਗ੍ਰਸਤ, ਵਾਲ-ਵਾਲ ਬਚਿਆ ਪਰਿਵਾਰ

Sunday, Nov 29, 2020 - 05:04 PM (IST)

ਸੰਗਰੂਰ,ਦਿੜ੍ਹਬਾ ਮੰਡੀ ( ਬੇਦੀ, ਅਜੈ, ਹਨੀ ਕੋਹਲੀ ): ਅੱਜ ਸਵੇਰੇ ਕਰੀਬ 6 ਵਜੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਕੂਵਾਲਾ ਦੇ ਨੇੜੇ ਨੈਸ਼ਨਲ ਹਾਈਵੇਅ 52 ਤੇ ਦਿੱਲੀ ਤੋਂ ਅਟਾਰੀ ਬਾਰਡਰ ਰਾਹੀਂ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਜਾ ਰਹੇ ਦਿੱਲੀ ਵਿਖੇ ਸਥਿਤ ਪਾਕਿਸਤਾਨ ਅੰਬੈਂਸੀ ਦੇ ਮੁਲਾਜਮਾਂ ਦੀ ਟੈਂਪੂ ਟਰੈਵਲ ਗੱਡੀ ਕੈਂਟਰ 'ਚ ਲੱਗਣ ਕਰਕੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ 'ਚ ਪਾਕਿਸਤਾਨ ਅੰਬੈਂਸੀ ਦੇ ਦੋ ਮੁਲਾਜ਼ਮ ਅਤੇ ਗੱਡੀ ਦਾ ਡਰਾਇਵਰ ਜ਼ਖ਼ਮੀ ਹੋ ਗਏ। ਜਦਕਿ ਇਸ ਘਟਨਾ ਦੌਰਾਨ ਗੱਡੀ 'ਚ ਸਵਾਰ ਪਰਿਵਾਰ ਦੀ ਇਕ ਜਨਾਨੀ ਤੇ ਤਿੰਨ ਬੱਚੇ ਵਾਲ-ਵਾਲ ਬਚ ਗਏ। ਇਸ ਹਾਦਸੇ 'ਚ ਜ਼ਖ਼ਮੀ ਹੋਏ ਅਬਦੁਲ ਵਾਹਿਦ (43) ਪੁੱਤਰ ਹਬੀਬ ਖਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ 2018 'ਚ ਪਰਿਵਾਰ ਸਮੇਤ ਦਿੱਲੀ ਵਿਖੇ ਪਾਕਿਸਤਾਨ ਅੰਬੈਂਸੀ 'ਚ ਬਤੌਰ ਡਰਾਇਵਰ 4 ਸਾਲ ਲਈ ਡਿਊਟੀ ਤੇ ਆਇਆ ਸੀ।

PunjabKesari

ਅੱਜ ਆਪਣੇ ਪਰਿਵਾਰ ਨੂੰ ਵਾਪਸ ਪਾਕਿਸਤਾਨ ਛੱਡਣ ਜਾ ਰਿਹਾ ਸੀ ਕਿ ਰਸਤੇ 'ਚ ਅਚਾਨਕ ਸਾਡੀ ਗੱਡੀ 'ਚ ਵਹੀਕਲ 'ਚ ਲੱਗਣ ਕਾਰਨ ਹਾਦਸਾਗ੍ਰਸਤ ਹੋ ਗਈ, ਜਿਸ ਕਰਕੇ ਗੱਡੀ ਦਾ ਕੰਡਕਟਰ ਸਾਈਡ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ  ਨੁਕਸਾਨਿਆ ਗਿਆ, ਜਿਸ ਦੇ ਸਿੱਟੇ ਵਜੋਂ ਗੱਡੀ 'ਚ ਸਵਾਰ ਮੇਰਾ ਸਾਥੀ ਮੁਲਾਜਮ ਮਨਜੂਰ ਅਹਿਮਦ ਪੁੱਤਰ ਮੁਹੰਮਦ ਬਖ਼ਸ ਦੇ ਕਾਫ਼ੀ ਸੱਟਾਂ ਲੱਗੀਆਂ, ਗੱਡੀ ਚਲਾ ਰਹੇ ਡਰਾਇਵਰ ਰਾਜ ਕੁਮਾਰ ਦੇ ਪੈਰ ਉਪਰ ਅਤੇ ਮੇਰੇ ਸਿਰ ਅਤੇ ਨੱਕ ਤੇ ਸੱਟਾਂ ਲੱਗੀਆਂ ਸਾਨੂੰ ਮੌਕੇ ਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਐਬੂਲੈਂਸ ਰਾਹੀਂ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਮੈਨੂੰ ਤੇ ਡਰਾਇਵਰ ਨੂੰ ਛੁੱਟੀ ਦੇ ਦਿੱਤੀ ਅਤੇ ਮੇਰੇ ਸਾਥੀ ਮਨਜੂਰ ਅਹਿਮਦ ਨੂੰ ਵਾਪਸ ਦਿੱਲੀ ਭੇਜ ਦਿੱਤਾ।

PunjabKesari

ਹਾਦਸੇ ਦੌਰਾਨ ਮੇਰੀ ਪਤਨੀ ਸੁਮੇਰਾ ਵਾਹਿਦ, ਉਸਾਮਾ ਵਾਹਿਦ (15),ਇਆਨ ਵਾਹਿਦ (04) ਅਤੇ ਅੱਬੂ ਬਕਰ ਵਾਹਿਦ ਉਮਰ ਡੇਢ ਸਾਲ ਤਿੰਨੋਂ ਪੁੱਤਰ ਅੱਲਾ ਦੀ ਰਹਿਮਤ ਨਾਲ ਸਹੀ ਸਲਾਮਤ ਹਨ, ਉਨ੍ਹਾਂ ਕਿਹਾ ਕਿ ਹਾਦਸੇ ਦੌਰਾਨ ਲੋਕਾਂ ਅਤੇ ਪੁਲਸ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਬਹੁਤ ਨੇਕਦਿਲ ਇਨਸਾਨ ਹਨ। ਪੁਲਸ ਸਬ-ਡਵੀਜ਼ਨ ਦਿੜ੍ਹਬਾ ਦੇ ਉਪ ਕਪਤਾਨ ਮੋਹਿਤ ਅਗਰਵਾਲ ਨੇ ਮੌਕੇ ਤੇ ਪੁੱਜ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਾਕਿਸਤਾਨ ਨਿਵਾਸੀ ਪਰਿਵਾਰ ਨੂੰ ਆਪਣਾ ਮਹਿਮਾਨ ਦੱਸਦਿਆਂ ਉਨ੍ਹਾਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਹੋਰ ਗੱਡੀ 'ਚ ਸਾਮਾਨ ਸਮੇਤ ਬਿਠਾ ਕੇ ਆਪਣੇ ਦੇਸ਼ ਲਈ ਰਵਾਨਾ ਕੀਤਾ। ਅਬਦੁਲ ਵਾਹਿਦ ਨੇ ਪੁਲਸ ਨੂੰ ਕਿਹਾ ਕਿ ਅਸੀਂ ਟਰੱਕ ਡਰਾਇਵਰ ਤੇ ਕੋਈ ਕਾਰਵਾਈ ਨਹੀਂ ਕਰਵਾਉਣੀ ਕਿਉਂਕਿ ਇਹ ਹਾਦਸਾ ਅਚਾਨਕ ਹੀ ਹੋਇਆ ਹੈ। ਇਸ 'ਚ ਕਿਸੇ ਨੇ ਵੀ ਜਾਣ-ਬੁਝ ਕੇ ਕੁਝ ਨਹੀਂ ਕੀਤਾ।


Shyna

Content Editor

Related News