ਬੇਕਸੂਰ ਕਿਸਾਨ ''ਤੇ ਦਰਜ ਹੋਇਆ ਪਰਚਾ, ਰੱਦ ਕਰਵਾਉਣ ਲਈ SSP ਨੂੰ ਮਿਲਿਆ ਵਫਦ

07/31/2020 6:43:37 PM

ਮਮਦੋਟ (ਸ਼ਰਮਾ) - ਬੀਤੇ ਦਿਨੀਂ ਬੀ.ਐਸ.ਐਫ. ਦੀ 124 ਬਟਾਲੀਅਨ ਵੱਲੋਂ ਕੰਡਿਆਲੀ ਤਾਰ ਦੇ ਭਾਰਤੀ ਖੇਤਰ ਵਿਚੋਂ ਇੱਕ ਕਿਸਾਨ ਦੇ ਖੇਤ ਵਿਚੋਂ 3 ਕਿਲੋ ਹੈਰੋਇਨ ਬਰਾਮਦ ਹੋਣ ਤੋਂ ਬਾਅਦ ਉਕਤ ਜ਼ਮੀਨ ਵਿਚ ਖੇਤੀਬਾੜੀ ਕਰਦੇ ਮਜ਼ਦੂਰ (ਠੇਕੇਦਾਰ ) 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਮੁਕੱਦਮਾ ਬੀ.ਐਸ.ਐਫ. ਦੇ ਅਧਿਕਾਰੀਆਂ ਦੇ ਬਿਆਨਾਂ ਦੇ ਅਧਾਰ ਤੇ ਪੁਲਸ ਥਾਣਾ ਮਮਦੋਟ ਵਿਖੇ ਕੀਤੇ ਗਏ ਦਰਜ ਕੀਤਾ ਗਿਆ ਹੈ। ਹੁਣ ਇਸ ਮੁਕੱਦਮੇ ਦੇ ਵਿਰੋਧ 'ਚ ਪੰਜਾਬ ਬਾਰਡਰ ਏਰੀਆ ਕਿਸਾਨ ਵੈਲਫੇਅਰ ਸੋਸਾਇਟੀ (ਪੰਜਾਬ) ਵੱਲੋਂ ਰੋਸ ਧਰਨਾ ਦਿੱਤਾ ਗਿਆ ਹੈ।

ਉਕਤ ਮਾਮਲੇ ਨੂੰ ਲੈ ਕੇ ਸਰਹੱਦੀ ਪਿੰਡਾਂ ਦੀਆਂ ਵੱਖ-ਵੱਖ ਪੰਚਾਇਤਾਂ ਅਤੇ ਮੋਹਤਬਰ ਵਿਅਕਤੀਆਂ ਦਾ ਇੱਕ ਵਫਦ ਐਸ.ਐਸ.ਪੀ. ਫਿਰੋਜਪੁਰ ਅਤੇ ਬੀ.ਐਸ.ਐਫ. ਦੇ ਉਚ ਅਧਿਕਾਰੀਆਂ ਨੂੰ ਮਿਲੇ । ਵਫਦ ਨੇ ਗਲਤ ਤਾਰੀਕੇ ਨਾਲ ਹਰਬੰਸ ਸਿੰਘ 'ਤੇ ਦਰਜ ਕੀਤੇ ਗਏ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ । 

ਵਰਨਣਯੋਗ ਹੈ ਕਿ ਹਰਬੰਸ ਸਿੰਘ ਪੁੱਤਰ ਸ਼ੇਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਸਰਹੱਦ ਤਾਰ ਦੇ ਨਜ਼ਦੀਕ ਭਾਰਤ ਵਾਲੇ ਪਾਸੇ ਰਛਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖੁੰਦਰ ਹਿਠਾੜ ਦੀ ਜ਼ਮੀਨ ਠੇਕੇ 'ਤੇ ਲੈ ਕੇ ਕਾਸ਼ਤ ਕਰਦਾ ਆ ਰਿਹਾ ਹੈ। ਇਸ ਵਾਰ ਵੀ ਹਰਬੰਸ ਸਿੰਘ ਨੇ ਇਹ ਜ਼ਮੀਨ ਠੇਕੇ 'ਤੇ ਲੈ ਕੇ ਉਸ ਵਿਚ ਅਰਬੀ ਦੀ ਫਸਲ ਦੀ ਬਿਜਾਈ ਕੀਤੀ ਸੀ । ਹੁਣ ਇਸ ਜਿਸ ਜ਼ਮੀਨ ਵਿਚੋਂ ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਕਥਿਤ ਤੌਰ ਤੇ ਹੈਰੋਇਨ ਪ੍ਰਾਪਤ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਸਮੂਹ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਹਰਬੰਸ ਸਿੰਘ ਮਿਹਨਤ-ਮਜ਼ਦੂਰੀ ਕਰਨ ਵਾਲਾ ਵਿਅਕਤੀ ਹੈ। ਉਸ ਤੇ ਗਲਤ ਮਾਮਲਾ ਦਰਜ ਕੀਤਾ ਗਿਆ ਹੈ। ਪਰ ਹੈਰਾਨੀ ਦੀ ਇਹ ਗੱਲ ਹੈ ਕਿ ਇਹ ਹੈਰੋਇਨ ਕਿਵੇਂ ਆਈ ਅਤੇ ਕਿੱਥੋ ਆਈ ਇਸ ਨੂੰ ਅੱਗੇ ਕਿੱਥੇ ਸਪਲਾਈ ਕੀਤਾ ਜਾਣਾ ਸੀ ਇਸ ਬਾਰੇ ਸਾਡੀਆ ਖੁਫੀਆਂ ਏਜੰਸੀਆ ਅਤੇ ਬੀ.ਐਸ.ਐਫ. ਨੂੰ ਕੋਈ ਪਤਾ ਨਹੀਂ ਲੱਗ ਸਕਿਆ ਹੈ। ਜਦੋਂਕਿ ਹੈਰੋਇਨ ਮਿਲਣ ਦੀਆਂ ਘਟਨਾਵਾਂ ਨਿੱਤ-ਦਿਹਾੜੇ ਵਾਪਰਦੀਆਂ ਰਹਿੰਦੀਆਂ ਹਨ । ਇਸ ਮੌਕੇ 'ਤੇ ਲਾਲ ਸਿੰਘ ਸਾਬਕਾ ਸਰਪੰਚ ਬਸਤੀ ਸ਼ਾਮ ਸਿੰਘ ਵਾਲੀ , ਪ੍ਰੇਮੀ ਜੀਤ ਸਿੰਘ ਸਰਪੰਚ ਛਾਗਾ ਰਾਏ ਉਤਾੜ , ਸਰਮੁੱਖ ਸਿੰਘ ਸਾਬਕਾ ਮੈਬਰ ਖੁੰਦਰ ਹਿਠਾੜ , ਮਹਿੰਦਰ ਸਿੰਘ ਜਾਮਾ ਰੱਖਈਆ ਹਿਠਾੜ, ਕਸ਼ਮੀਰ ਸਿੰਘ ਜਾਮਾ ਰੱਖਈਆ ਹਿਠਾੜ , ਸੁਰਜੀਤ ਸਿੰਘ ਜਾਮਾ ਰੱਖਈਆ ਹਿਠਾੜ , ਸੁਮਿੱਤਰਾ ਬੀਬੀ ਸਰਪੰਚ ਬਸਤੀ ਸ਼ਾਮ ਸਿੰਘ ਵਾਲੀ , ਪਿਆਰਾ ਸਿੰਘ ਨੰਬਰਦਾਰ ਭੰਬਾ ਹਾਜੀ ਅਤੇ ਹੋਰ ਵੀ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨੇ ਇਸ ਕੇਸ ਦੀ ਨਿਰਪੱਖ ਜਾਂਚ ਕਰਵਾ ਕੇ ਹਰਬੰਸ ਸਿੰਘ ਨੂੰ ਨਿਆਂ ਦਿੱਤੇ ਜਾਣ ਦੀ ਮੰਗ ਕੀਤੀ । 


Harinder Kaur

Content Editor

Related News