ਇਕ ਦਿਨ ਪਹਿਲਾਂ ਹੀ ਰੱਖਿਆ ਨੌਕਰ ਲੈ ਗਿਆ ਐਕਟਿਵਾ, ਆਈਫੋਨ ਤੇ ਨਕਦੀ

Wednesday, Dec 27, 2017 - 06:19 AM (IST)

ਇਕ ਦਿਨ ਪਹਿਲਾਂ ਹੀ ਰੱਖਿਆ ਨੌਕਰ ਲੈ ਗਿਆ ਐਕਟਿਵਾ, ਆਈਫੋਨ ਤੇ ਨਕਦੀ

ਜਲੰਧਰ, (ਸੁਧੀਰ)— ਮਖਦੂਮਪੁਰਾ ਦੇ ਪੰਜਾਬ ਗੈਸਟ ਹਾਊਸ ਦਾ ਨੌਕਰ ਮਾਲਕ ਨੂੰ ਚੂਨਾ ਲਾ ਗਿਆ। ਇਕ ਦਿਨ ਪਹਿਲਾਂ ਹੀ ਨੌਕਰੀ 'ਤੇ ਰੱਖਿਆ ਗਿਆ ਨੌਕਰ ਰਾਤੋ-ਰਾਤ ਐਕਟਿਵਾ, ਆਈ ਫੋਨ ਤੇ 5 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਿਆ। ਗੈਸਟ ਹਾਊਸ ਮਾਲਕ ਨੇ ਸ਼ਿਕਾਇਤ ਥਾਣਾ ਨੰਬਰ 4 ਵਿਖੇ ਦਿੱਤੀ ਹੈ। ਗੈਸਟ ਹਾਊਸ ਮਾਲਕ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ 22 ਦਸੰਬਰ ਉਸਨੇ ਇਕ ਨੌਕਰ ਨੂੰ ਕੰਮ 'ਤੇ ਰੱਖਿਆ ਸੀ। ਅਗਲੇ ਦਿਨ ਉਹ ਗੈਸਟ ਹਾਊਸ ਵਿਚ ਨਹੀਂ ਮਿਲਿਆ। ਕੁਝ ਦੇਰ ਭਾਲ ਕੀਤੀ ਪਰ ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਦਾ ਮੋਬਾਇਲ ਫੋਨ, 5 ਹਜ਼ਾਰ ਰੁਪਏ ਅਤੇ ਐਕਟਿਵਾ ਵੀ ਚੋਰੀ ਹੋ ਚੁੱਕੀ ਹੈ। ਗੁਰਿੰਦਰਪਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਨ੍ਹਾਂ ਦੇ ਗੈਸਟ ਹਾਊਸ ਵਿਖੇ ਚੋਰੀ ਕਰਨ ਵਾਲਾ ਨਵਾਂ ਨੌਕਰ ਹੀ ਹੈ। ਥਾਣਾ ਨੰਬਰ 4 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News