ਨਥਾਣਾ ਨੇ ਨੌਜਵਾਨ ਦੀਪਇੰਦਰ ਸਿੱਧੂ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ

05/26/2023 11:49:59 AM

ਨਥਾਣਾ (ਬੱਜੋਆਣੀਆਂ) : ਪਿੰਡ ਪੂਹਲੀ ਦਾ ਹੋਣਹਾਰ ਨੌਜਵਾਨ ਦੀਪਇੰਦਰ ਸਿੰਘ ਸਿੱਧੂ ਨੇ ਆਪਣੀ ਮਿਹਨਤ ਸਦਕਾ ਕੈਨੇਡੀਅਨ ਪੁਲਸ ਵਿਚ ਅਫ਼ਸਰ ਭਰਤੀ ਹੋ ਕੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ। ਜਾਣਕਾਰ ਨੇ ਦੱਸਿਆ ਕਿ ਦੀਪਇੰਦਰ ਸਿੰਘ ਸਿੱਧੂ ਕੈਨੇਡਾ ਪੁਲਸ ਦੇ ਜਸਟਿਸ ਵਿਭਾਗ ਵਿਚ ਬਤੌਰ (ਪੀਸ ਅਫ਼ਸਰ) ਪ੍ਰੋਟੈਕਟਿਵ ਸਰਵਿਸਜ਼ ਅਫ਼ਸਰ ਨਿਯੁਕਤ ਹੋਇਆ ਹੈ। ਦੀਪਇੰਦਰ ਸਿੰਘ ਦਸੰਬਰ 2018 ਵਿਚ ਕੈਨੇਡਾ ਦੇ ਸ਼ਹਿਰ ਵਿੰਨੀਪੈਗ ਵਿਚ ਪੜ੍ਹਾਈ ਲਈ ਗਿਆ ਸੀ। ਵਰਕ ਪਰਮਿਟ ਦੌਰਾਨ ਉਸਨੇ ਕੈਨੇਡਾ ਪੁਲਸ ਵਿਚ ਪੀਸ ਅਫ਼ਸਰ ਦੀਆਂ ਅਸਾਮੀਆਂ ਲਈ ਅਪਲਾਈ ਕੀਤਾ। 

ਇਹ ਵੀ ਪੜ੍ਹੋ- UP ਦੇ ਨੌਜਵਾਨ ਨੇ ਬਠਿੰਡਾ 'ਚ ਕੀਤੀ ਖ਼ੁਦਕੁਸ਼ੀ, ਬਰਾਮਦ ਹੋਇਆ 6 ਪੇਜ਼ਾਂ ਦਾ ਸੁਸਾਈਡ ਨੋਟ

ਦੀਪਇੰਦਰ ਸਿੰਘ ਦੇ ਪਿਤਾ ਨਰਦੇਵ ਸਿੰਘ ਅਤੇ ਮਾਤਾ ਸਰਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਹੋਣਹਾਰ ਪੁੱਤ ਨੇ ਹੋਰ ਸੈਂਕੜੇ ਉਮੀਦਵਾਰਾਂ ਨੂੰ ਪਛਾੜ ਕੇ ਕੈਨੇਡਾ ਪੁਲਸ ਦੇ ਜਸਟਿਸ ਵਿਭਾਗ ਵਿਚ ਪ੍ਰੋਟੈਕਟਿਵ ਸਰਵਿਸਜ਼ ਅਫ਼ਸਰ ਦੀ ਨੌਕਰੀ ਹਾਸਲ ਕੀਤੀ। ਉਸਦਾ ਕੈਨੇਡਾ ਦੀ ਫ਼ੌਜ ਵਿਚ ਭਾਰਤੀ ਹੋਣ ਦਾ ਸੁਫ਼ਨਾ ਸੀ, ਜਿਸਨੂੰ ਪੂਰਾ ਕਰਨ ਲਈ ਉਹ ਸਖ਼ਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੀਪਇੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜਿੰਮ ਵਿਚ ਬਹੁਤ ਮਿਹਨਤ ਲਗਾਉਂਦਾ ਸੀ। ਉਸਨੇ ਪਹਿਲੀ ਵਾਰ ਕੈਨੇਡਾ ਪੁਲਸ ਵਿਚ ਅਪਲਾਈ ਕੀਤਾ ਅਤੇ ਪਹਿਲੀ ਵਾਰ ਹੀ ਸੈਂਕੜੇ ਉਮੀਦਵਾਰਾਂ ਨੂੰ ਪਛਾੜ ਕੇ ਪ੍ਰੋਟੈਕਟਿਵ ਸਰਵਸਿਜ਼ ਅਫ਼ਸਰ ਦੀ ਨੌਕਰੀ ਹਾਸਲ ਕੀਤੀ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ 2 ਸਹਾਇਕ ਸਬ-ਇੰਸਪੈਕਟਰ ਗ੍ਰਿਫ਼ਤਾਰ, ਮਾਮਲਾ ਜਾਣ ਰਹਿ ਜਾਓਗੇ ਹੱਕੇ-ਬੱਕੇ

ਦੀਪਇੰਦਰ ਸਿੰਘ ਹੁਣ ਕੈਨੇਡਾ ਦੇ ਮੈਨੀਟੋਬਾ ਵਿਧਾਨ ਸਭਾ ਦੀ ਸੁਰੱਖਿਆ ਦੀ ਵਿੱਚ ਤਾਇਨਾਤ ਕੀਤਾ। ਦੀਪਇੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਕੈਨੇਡਾ ਦੀ ਫ਼ੌਜ ਵਿਚ ਭਰਤੀ ਹੋਣ ਲਈ ਤਿਆਰੀ ਕਰ ਰਿਹਾ ਹੈ। ਉਸਨੇ ਹੋਰਨਾਂ ਨੌਜਵਾਨਾਂ ਨੂੰ ਵੀ ਕਿਹਾ ਕਿ ਉਹ ਫਾਲਤੂ ਗੱਲਾਂ ਅਤੇ ਸੋਸ਼ਲ ਮੀਡੀਆਂ ’ਤੇ ਸਮਾਂ ਖ਼ਰਾਬ ਕਰਨ ਦੀ ਬਜਾਏ ਕੈਨੇਡਾ ਵਿਚ ਚੰਗੀਆਂ ਨੌਕਰੀਆਂ ਲੈ ਕੇ ਆਪਣੀ ਕੌਮ ਤੇ ਪੰਜਾਬ ਦਾ ਨਾਮ ਚਮਕਾਉਣ ਦੇ ਬਹੁਤ ਮੌਕੇ ਹਨ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News