ਕਈ ਥਾਈਂ ‘ਜਲ-ਥਲ’ ਦੇ ਬਾਵਜੂਦ ਮੌਜੂਦਾ ਮਾਨਸੂਨ ਦੌਰਾਨ 15 ਜ਼ਿਲ੍ਹਿਆਂ ਅੰਦਰ ਘੱਟ ਹੋਈ ਬਾਰਿਸ਼
Sunday, Sep 12, 2021 - 06:28 PM (IST)
ਗੁਰਦਾਸਪੁਰ (ਹਰਮਨ) : ਪਿਛਲੇ ਦੋ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਕਾਰਨ ਹੋਏ ਜਲਥਲ ਦੇ ਬਾਵਜੂਦ ਬਹੁ ਗਿਣਤੀ ਜ਼ਿਲ੍ਹਿਆਂ ’ਚ ਮਾਨਸੂਨ ਦਾ ਇਹ ਸੀਜ਼ਨ ਪਿਛਲੇ ਸਾਲ ਦੇ ਮੁਕਾਬਲੇ ਸੁੱਕਾ ਹੀ ਰਿਹਾ ਹੈ। ਖਾਸ ਤੌਰ ’ਤੇ ਫਾਜ਼ਿਲਕਾ ਸਮੇਤ ਪੰਜਾਬ ਦੇ ਕਰੀਬ 15 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ’ਚ ਇਸ ਸਾਲ ਆਮ ਦੇ ਮੁਕਾਬਲੇ ਘੱਟ ਬਾਰਿਸ਼ ਹੋਈ ਹੈ ਜਦੋਂਕਿ 8 ਜ਼ਿਲ੍ਹੇ ਹੀ ਅਜਿਹੇ ਹਨ ਜਿਨ੍ਹਾਂ ’ਚ ਆਮ ਦੇ ਮੁਕਾਬਲੇ ਜ਼ਿਆਦਾ ਬਾਰਿਸ਼ ਹੋਈ ਹੈ।
ਕਿਹੜੇ ਜ਼ਿਲ੍ਹਿਆਂ ਵਿਚ ਆਮ ਦੇ ਮੁਕਾਬਲੇ ਘੱਟ ਹੋਈ ਬਾਰਿਸ਼?
ਮਾਨਸੂਨ ਦੇ ਇਸ ਸੀਜਨ ਦੌਰਾਨ ਹੁਣ ਤੱਕ ਅੰਮ੍ਰਿਤਸਰ ਜ਼ਿਲ੍ਹੇ ਵਿਚ 26 ਫੀਸਦੀ ਘੱਟ ਬਾਰਸ਼ ਦਰਜ ਕੀਤੀ ਗਈ ਹੈ ਜਦੋਂਕਿ ਬਰਨਾਲਾ ਵਿੱਚ 43, ਫਤਹਿਗੜ੍ਹ ਸਾਹਿਬ ਵਿੱਚ 30, ਫਾਜਲਿਕਾ ਵਿੱਚ 67, ਹੁਸ਼ਿਆਰਪੁਰ ਵਿਚ 27, ਮਾਨਸਾ ਵਿੱਚ 5, ਮੋਗਾ ਵਿੱਚ 4, ਪਟਿਆਲਾ ਵਿੱਚ 9, ਰੂਪਨਗਰ ਵਿੱਚ 31, ਸੰਗਰੂਰ ਵਿਚ 46, ਮੋਹਾਲੀ ਵਿਚ 52, ਸ਼ਹੀਦ ਭਗਤ ਸਿੰਘ ਨਗਰ ਵਿੱਚ 27 ਫੀਸਦੀ ਅਤੇ ਤਰਨਤਾਰਨ ਵਿੱਚ 22 ਫੀਸਦੀ ਘੱਟ ਬਾਰਸ਼ ਹੋਈ ਹੈ। ਇਨ੍ਹਾਂ ਵਿੱਚੋਂ ਫਾਜਲਿਕਾ ਅਜਿਹਾ ਜ਼ਿਲ੍ਹਾ ਅਜਿਹਾ ਜ਼ਿਲ੍ਹਾ ਹੈ ਜਿਥੇ ਬਹੁਤ ਘੱਟ ਬਾਰਿਸ਼ ਹੋਈ ਹੈ।
ਕਿਹੜੇ ਜ਼ਿਲ੍ਹਿਆਂ 'ਚ ਹੋਈ ਆਮ ਦੇ ਮੁਕਾਬਲੇ ਜਿਆਦਾ ਬਾਰਿਸ਼
ਪੰਜਾਬ ਅੰਦਰ ਸਿਰਫ਼ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੁਕਤਸਰ ਅਤੇ ਪਠਾਨਕੋਟ ਹੀ ਇਹ ਅਜਿਹੇ ਜ਼ਿਲ੍ਹੇ ਹਨ, ਜਿਨ੍ਹਾਂ ਵਿੱਚ ਆਮ ਨਾਲੋਂ ਜਿਆਦਾ ਬਾਰਸ਼ ਦਰਜ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਫਰੀਦਕੋਟ ਅੰਦਰ 28 ਫੀਸਦੀ, ਫਿਰੋਜ਼ਪੁਰ ਵਿਚ 6 ਫੀਸਦੀ, ਜਲੰਧਰ ਵਿਚ 5 ਫੀਸਦੀ, ਕਪੂਰਥਲਾ ਵਿੱਚ 97 ਫ਼ੀਸਦੀ, ਲੁਧਿਆਣਾ ਵਿੱਚ 2 ਫੀਸਦੀ, ਮੁਕਤਸਰ ਵਿੱਚ 8 ਫੀਸਦੀ ਅਤੇ ਪਠਾਨਕੋਟ ਵਿੱਚ 1 ਫੀਸਦੀ ਜਿਆਦਾ ਬਾਰਸ਼ ਹੋਈ ਹੈ। ਕਪੂਰਥਲਾ ਜ਼ਿਲ੍ਹਾ ਅਜਿਹਾ ਹੈ ਜਿੱਥੇ ਸਭ ਤੋਂ ਜਿਆਦਾ ਜਿਆਦਾ ਬਾਰਸ਼ ਦਰਜ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ ਕਿਥੇ ਕਿੰਨੀ ਹੋਈ ਬਾਰਿਸ਼?
ਅੱਜ ਸਵੇਰੇ 8.30 ਵਜੇ ਤੋਂ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਜ਼ਿਲ੍ਹਿਆਂ ਅੰਦਰ ਹੋਈ ਬਾਰਿਸ਼ ਦੇ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਵਿੱਚ 89.6 ਐੱਮ. ਐੱਮ., ਬਰਨਾਲਾ ਵਿੱਚ 12.8 ਬਠਿੰਡਾ ਵਿਚ 9.6, ਫਰੀਦਕੋਟ ਵਿੱਚ 21, ਫਤਹਿਗੜ੍ਹ ਸਾਹਿਬ ਵਿੱਚ 20.3, ਫਾਜ਼ਲਿਕਾ ਵਿਚ 22.2, ਫਿਰੋਜ਼ਪੁਰ ਵਿੱਚ 27, ਗੁਰਦਾਸਪੁਰ ਵਿੱਚ 39.2 ਅਤੇ ਹੁਸ਼ਿਆਰਪੁਰ ਵਿੱਚ 20.5 ਐੱਮ. ਐੱਮ. ਬਾਰਿਸ਼ ਹੋਈ ਹੈ। ਜਲੰਧਰ ਵਿੱਚ 21.5, ਕਪੂਰਥਲਾ ਵਿੱਚ 71.9, ਲੁਧਿਆਣਾ ਵਿੱਚ 14.1, ਮੋਗਾ ਵਿੱਚ 15.5 ਮੁਕਤਸਰ ਵਿੱਚ 2.5, ਪਠਾਨਕੋਟ ਵਿੱਚ 10.5, ਪਟਿਆਲਾ ਵਿੱਚ 19.2, ਰੂਪਨਗਰ ਵਿਚ 7.9, ਸੰਗਰੂਰ ਵਿੱਚ 20.6, ਮੁਹਾਲੀ ਵਿੱਚ 1.4, ਸ਼ਹੀਦ ਭਗਤ ਸਿੰਘ ਨਗਰ ਵਿੱਚ 2. 4, ਤਰਨਤਾਰਨ ਵਿੱਚ 36.9 ਐੱਮ. ਐੱਮ.ਬਾਰਿਸ਼ ਹੋਈ ਹੈ।