ਮਾਤਾ ਵੈਸ਼ਨੋ ਦੇਵੀ ਯਾਤਰਾ ਲਈ ਸਪੈਸ਼ਨਲ ਟਰੇਨ ਦਾ ਐਲਾਨ, ਜਲੰਧਰ ''ਚ ਵੀ ਹੋਵੇਗਾ ਸਟਾਪ
Sunday, Aug 18, 2024 - 08:02 PM (IST)
ਨੈਸ਼ਨਲ ਡੈਸਕ (ਰਘੁਨੰਦਨ ਪਰਾਸ਼ਰ) : ਰੇਲ ਮੰਤਰਾਲੇ ਨੇ ਰੇਲ ਯਾਤਰੀਆਂ ਦੀ ਸਹੂਲਤ ਲਈ ਜਬਲਪੁਰ ਜੰਕਸ਼ਨ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਅਮਰਨਾਥ ਯਾਤਰਾ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਟਰੇਨ ਨੰਬਰ 01707 ਜਬਲਪੁਰ ਜੰਕਸ਼ਨ ਤੋਂ ਹਰ ਸੋਮਵਾਰ 2 ਸਤੰਬਰ ਤੋਂ 28 ਅਕਤੂਬਰ ਤੱਕ ਚੱਲੇਗੀ ਅਤੇ ਟਰੇਨ ਨੰਬਰ 01708 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਹਰ ਮੰਗਲਵਾਰ 3 ਸਤੰਬਰ ਤੋਂ 29 ਅਕਤੂਬਰ ਤੱਕ ਚੱਲੇਗੀ।
ਇਸ ਟਰੇਨ ਦੇ ਸਟਾਪ ਕਟਨੀ, ਮੁਦਵਾਰਾ, ਦਮੋਹ, ਸਾਗਰ, ਵੀਰੰਗਾਨਾ ਲਕਸ਼ਮੀਬਾਈ ਝਾਂਸੀ, ਗਵਾਲੀਅਰ ਜੰਕਸ਼ਨ, ਮੋਰੇਨਾ, ਆਗਰਾ ਕੈਂਟ, ਮਥੁਰਾ, ਫਰੀਦਾਬਾਦ, ਹਜ਼ਰਤ ਨਿਜ਼ਾਮੂਦੀਨ ਜੰਕਸ਼ਨ, ਨਵੀਂ ਦਿੱਲੀ, ਸ਼ਕੂਰ ਬਸਤੀ, ਰੋਹਤਕ, ਜੀਂਦ, ਜਾਖਲ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ, ਕੈਂਟ, ਜੰਮੂ ਤਵੀ ਅਤੇ ਤੁਸ਼ਾਰ ਮਹਾਜਨ ਸਟੇਸ਼ਨਾਂ 'ਤੇ ਦੋਵੇਂ ਦਿਸ਼ਾਵਾਂ ਵਿੱਚ ਰੁਕਣਗੇ। ਇਸ ਟਰੇਨ ਦੇ ਚੱਲਣ ਨਾਲ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਅਤੇ ਆਸ-ਪਾਸ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਫਾਇਦਾ ਹੋਵੇਗਾ।