ਕਰਜ਼ ਮੁਆਫ਼ੀ ''ਤੇ ਮੋਹਰ ਲਗਾਕੇ ਕਾਂਗਰਸ ਸਰਕਾਰ ਨੇ ਨਿਭਾਇਆ ਆਪਣਾ ਵਾਅਦਾ - ਰਿੰਕੂ ਢਿੱਲੋਂ

Thursday, Oct 26, 2017 - 11:44 AM (IST)

ਕਰਜ਼ ਮੁਆਫ਼ੀ ''ਤੇ ਮੋਹਰ ਲਗਾਕੇ ਕਾਂਗਰਸ ਸਰਕਾਰ ਨੇ ਨਿਭਾਇਆ ਆਪਣਾ ਵਾਅਦਾ - ਰਿੰਕੂ ਢਿੱਲੋਂ

ਝਬਾਲ (ਹਰਬੰਸ ਸਿੰਘ ਲਾਲੂਘੁੰਮਣ) - ਕਰਜ਼ ਮੁਆਫ਼ੀ 'ਤੇ ਮੋਹਰ ਲਗਾ ਕੇ ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣਾ ਚੋਣ ਵਾਅਦਾ ਪੂਰਾ ਕਰਕੇ ਵਿਰੋਧੀ ਧਿਰਾਂ ਦੀ ਬੋਲਤੀ ਬੰਦ ਕਰ ਦਿੱਤੀ। ਇਹ ਪ੍ਰਗਟਾਵਾ ਕਾਂਗਰਸ ਸੋਸ਼ਲ ਮੀਡੀਆ ਸੈੱਲ ਦੇ ਮਾਝਾ ਅਤੇ ਦੁਆਬਾ ਜੋਨਾਂ ਦੇ ਚੇਅਰਮੈਨ ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ ਨੇ ਕਰਦਿਆਂ ਕਿ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ 'ਚ ਕਾਂਗਰਸ ਦੇ ਉਮੀਦਵਾਰ ਚੌਧਰੀ ਸੁਨੀਲ ਜਾਖੜ ਦੀ ਹੋਈ ਸ਼ਾਨਦਾਰ ਜਿੱਤ ਨੇ ਜਿਥੇ ਮਿਸ਼ਨ 2019 ਦੀ ਕਾਮਯਾਬੀ ਦੀ ਨੀਂਹ ਰੱਖੀ ਹੈ ਉਥੇ ਹੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਹੈਟ੍ਰਿਕ ਬਨਾਉਣ ਦਾ ਬਿਗੁਲ ਵੀ ਵਜਾ ਦਿੱਤਾ ਹੈ। ਰਿੰਕੂ ਢਿੱਲੋਂ ਨੇ ਕਿਹਾ ਕਿ ਜਾਖੜ ਦੀ ਜਿੱਤ ਨਾਲ ਇਹ ਗੱਲ ਸ਼ੀਸ਼ੇ ਵਾਂਗ ਸਾਫ਼ ਹੋ ਗਈ ਹੈ ਕਿ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਅਤੇ ਸਰਕਾਰ ਦੇ 8 ਮਹੀਨਿਆਂ ਦੇ ਕਾਰਜਕਾਲ ਤੋਂ ਸਤੁੰਸ਼ਟ ਹਨ ਉਥੇ ਹੀ ਧੋਖੇ ਨਾਲ ਦੇਸ਼ ਦੀ ਸੱਤਾ ਹਥਿਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਕਿੰਨਾਂ ਦੁੱਖੀ ਹਨ। ਢਿੱਲੋਂ ਨੇ ਕਿਹਾ ਕਿ ਇਸ ਜਿੱਤ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੀ ਸੱਤਾ 'ਤੇ ਲਗਾਤਾਰ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਪਾਰਟੀ ਨੂੰ ਲੋਕ ਨਿਕਾਰ ਚੁੱਕੇ ਹਨ, ਕਿਉਂਕਿ ਆਪਣੇ ਆਪ ਨੂੰ ਮਾਝੇ ਦੇ ਜਰਨੈਲ ਕਹਾਉਣ ਵਾਲੇ ਬਿਕਰਮ ਸਿੰਘ ਮਜੀਠੀਆ ਦੇ ਅਧਿਕਾਰ ਖੇਤਰ ਵਾਲੇ ਹਲਕੇ ਚੋਂ ਜਾਖੜ ਵੱਲੋਂ ਸਭ ਤੋਂ ਵੱਧ ਲੀਡ ਪ੍ਰਾਪਤ ਕੀਤੀ ਹੈ ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਲੋਕ ਅਕਾਲੀਆਂ ਦੀਆਂ ਬੁਰਸ਼ਾ-ਗਰਦੀ ਤੋਂ ਬਹੁਤ ਤੰਗ ਸਨ। ਸੂਬੇ 'ਚ ਬਦਲਾਅ ਦੀ ਰਾਜਨੀਤੀ ਦੇ ਸੁਪਣੇ ਲੋਕਾਂ ਨੂੰ ਵਿਖਆਉਣ ਵਾਲੀ ਆਪ ਨੂੰ ਵੀ ਸਿਆਸੀ ਹਾਸੀਏ ਤੋਂ ਲੋਕਾਂ ਨੇ ਬਾਹਰ ਜਾ ਸੁੱਟਿਆ ਹੈ। ਰਿੰਕੂ ਢਿੱਲੋਂ ਨੇ ਦਾਅਵਾ ਕਰਦਿਆਂ ਕਿਹਾ ਕਿ ਗੁਰਦਾਸਪੁਰ ਦੀ ਜਿੱਤ ਕਾਂਗਰਸ ਲਈ ਹਿਮਾਚਲ ਵਿਧਾਨ ਸਭਾ ਚੋਣਾ 'ਚ ਸੋਨੇ 'ਤੇ ਸੁਹਾਗੇ ਵਾਲਾ ਅਸਰ ਪਾਵੇਗੀ। ਇਸ ਮੌਕੇ ਗੁਣਰਾਜ ਸਿੰਘ ਬੰਟੀ ਗੰਡੀਵਿੰਡ, ਰਾਜਕਰਨ ਸਿੰਘ ਭੱਗੂਪੁਰ ਆਦਿ ਹਾਜ਼ਰ ਸਨ।


Related News