ਕਰਜ਼ ਤੋਂ ਤੰਗ ਕਿਸਾਨ ਨੇ ਵਾਹੀ 30 ਏਕੜ ਗੰਨੇ ਦੀ ਫਸਲ

Tuesday, Mar 27, 2018 - 12:45 PM (IST)

ਕਰਜ਼ ਤੋਂ ਤੰਗ ਕਿਸਾਨ ਨੇ ਵਾਹੀ 30 ਏਕੜ ਗੰਨੇ ਦੀ ਫਸਲ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਸ੍ਰੀ ਮੁਕਸਤਰ ਸਾਹਿਬ ਦੇ ਪਿੰਡ ਮਿੱਡਾ ਵਿਖੇ ਇਕ ਕਿਸਾਨ ਨੇ ਕਰਜ਼ ਤੋਂ ਤੰਗ ਆ ਕੇ ਆਪਣੀ 30 ਏਕੜ ਗੰਨੇ ਦੀ ਫਸਲ ਵਾਹ ਦਿੱਤੀ। ਪੀੜਤ ਕਿਸਾਨ ਹਰਦਿਆਲ ਸਿੰਘ ਦਾ ਦੋਸ਼ ਹੈ ਕਿ ਉਸ ਨੇ ਫਾਜ਼ਿਲਕਾ ਦੀ ਸ਼ੂਗਰ ਮਿੱਲ 'ਚ ਆਪਣੀ ਗੰਨੇ ਦੀ ਫਸਲ ਵੇਚੀ ਸੀ ਪਰ ਅਜੇ ਤੱਕ ਸ਼ੂਗਰ ਮਿੱਲ ਵੱਲੋਂ ਉਸ ਨੂੰ 25 ਲੱਖ ਦੀ ਬਕਾਇਆ ਰਕਮ ਨਹੀਂ ਮਿਲੀ ਜਿਸ ਕਾਰਨ ਉਹ ਮਾਨਸਿਕ ਪਰੇਸ਼ਾਨੀ ਤੋਂ ਲੰਘ ਰਿਹਾ ਹੈ।
ਹਰਦਿਆਲ ਸਿੰਘ ਦੇ ਕੋਲ ਆਪਣੀ ਸਿਰਫ 10 ਏਕੜ ਦੀ ਜ਼ਮੀਨ ਹੈ ਅਤੇ 20 ਏਕੜ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰ ਰਿਹਾ ਸੀ ਜਿਸ 'ਤੇ ਪ੍ਰਤੀ ਸਾਲ ਸਾਢੇ ਪੰਜ ਲੱਖ ਦੇ ਕਰੀਬ ਖਰਚਾ ਆਉਂਦਾ ਹੈ। ਇਹ ਸਾਰਾ ਖਰਚਾ ਉਹ ਕਰਜ਼ਾ ਲੈ ਕੇ ਕਰ ਰਿਹਾ ਹੈ। ਹੁਣ ਹਾਲਤ ਇਹ ਹੋ ਗਈ ਹੈ ਕਿ ਉਸ ਕੋਲ ਮਜ਼ਦੂਰਾਂ ਨੂੰ ਵੀ ਦੇਣ ਲਈ ਪੈਸੇ ਨਹੀਂ ਹਨ।
ਹਰਦਿਆਲ ਸਿੰਘ ਦਾ ਕਹਿਣਾ ਹੈ ਕਿ ਉਹ ਕਰਜ਼ ਲੈ ਕੇ ਆਪਣੇ ਘਰ ਦਾ ਖਰਚਾ ਚਲਾ ਰਿਹਾ ਹੈ ਪਰ ਕਰਜ਼ੇ 'ਤੇ ਉਨ੍ਹਾਂ ਨੂੰ ਵਿਆਜ਼ ਵੀ ਦੇਣਾ ਪੈਂਦਾ ਹੈ ਪਰ ਕੀ ਸ਼ੂਗਰ ਮਿੱਲ ਉਨ੍ਹਾਂ ਦੇ ਬਕਾਇਆ ਪੈਸੇ ਵਿਆਜ਼ ਸਮੇਤ ਦੇਵੇਗੀ। ਇਕ ਪਾਸੇ ਸਰਕਾਰ ਕਿਸਾਨਾਂ ਦਾ ਕਰਜ਼ਾ ਉਤਾਰਨ ਲਈ ਵੱਖਰਾ ਬਜਟ ਰੱਖ ਰਹੀ ਹੈ ਅਤੇ ਦੂਜੇ ਪਾਸੇ ਕਿਸਾਨਾਂ 'ਤੇ ਕਰਜ਼ਾ ਵੀ ਸਰਕਾਰ ਦੀਆਂ ਨੀਤੀਆਂ ਕਾਰਨ ਹੀ ਚੜ੍ਹ ਰਿਹਾ ਹੈ।


Related News