ਬਿਜਲੀ ਬੋਰਡ ਦੇ ਮੁਲਾਜ਼ਮ ਦੀ ਚਿੱਟਾ ਪੀਣ ਨਾਲ ਮੌਤ

Wednesday, Jul 20, 2022 - 04:19 PM (IST)

ਬਿਜਲੀ ਬੋਰਡ ਦੇ ਮੁਲਾਜ਼ਮ ਦੀ ਚਿੱਟਾ ਪੀਣ ਨਾਲ ਮੌਤ

ਮੁੱਲਾਂਪੁਰ ਦਾਖਾ (ਕਾਲੀਆ) : ਚਿੱਟੇ ਦਾ ਕਹਿਰ ਦਿਨੋਂ-ਦਿਨ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਰਿਹਾ ਹੈ। ਇਸ ਚਿੱਟੇ ਦੀ ਵਿਕਰੀ ਰੋਕਣ ਲਈ ਪਿੰਡ ਮੰਡਿਆਲੀ ਦੀ ਪੰਚਾਇਤ ਨੇ ਜੀ. ਟੀ. ਰੋਡ ਜਾਮ ਕੀਤਾ ਸੀ। ਅੱਜ ਆਈ. ਜੀ. ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ 'ਚ ਪਿੰਡ ਮੰਡਿਆਣੀ ਵਿਖੇ ਚਿੱਟੇ ਦੇ ਵਪਾਰੀਆਂ ਨੂੰ ਫੜ੍ਹਨ ਲਈ ਸਰਚ ਆਪਰੇਸ਼ਨ ਚੱਲ ਰਿਹਾ ਸੀ।

ਇਸੇ ਦੌਰਾਨ ਬਿਜਲੀ ਬੋਰਡ ਦਾ ਇਕ ਮੁਲਾਜ਼ਮ ਟੀਕੇ ਦੀ ਵੱਧ ਡੋਜ਼ ਲਾਉਣ ਕਾਰਨ ਚਿੱਟੇ ਦੀ ਭੇਂਟ ਚੜ੍ਹ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਪਵਨਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਦਾਖਾ ਬਿਜਲੀ ਬੋਰਡ 'ਚ ਸਬ ਸਟੇਸ਼ਨ ਅਸਿਸਟੈਂਟ ਦਾਖਾ ਗਰਿੱਡ ਵਿਖੇ ਤਾਇਨਾਤ ਸੀ। ਇਸ ਸਬੰਧੀ ਥਾਣਾ ਦਾਖਾ ਦੀ ਪੁਲਸ ਨੇ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ ਹੈ।
 


author

Babita

Content Editor

Related News