ਅਫ਼ਸੋਸ ਕਰਨ ਜਾ ਰਹੇ ਮਾਂ-ਪੁੱਤ ਨਾਲ ਵਾਪਰਿਆ ਭਾਣਾ, ਪੁੱਤ ਦੀ ਦਰਦਨਾਕ ਮੌਤ

Tuesday, Nov 17, 2020 - 04:36 PM (IST)

ਅਫ਼ਸੋਸ ਕਰਨ ਜਾ ਰਹੇ ਮਾਂ-ਪੁੱਤ ਨਾਲ ਵਾਪਰਿਆ ਭਾਣਾ, ਪੁੱਤ ਦੀ ਦਰਦਨਾਕ ਮੌਤ

ਫਗਵਾੜਾ (ਜਲੋਟਾ): ਫਗਵਾੜਾ ਦੇ ਪਿੰਡ ਕਾਂਸ਼ੀ ਨਗਰ ਦੇ ਨੇੜੇ ਤੇਜ਼ ਰਫ਼ਤਾਰ 'ਚ ਆ ਰਹੇ ਕੈਂਟਰ ਵਲੋਂ ਮੋਟਰਸਾਈਕਲ 'ਤੇ ਜਾ ਰਹੇ ਮਾਂ-ਪੁੱਤਰ ਨੂੰ ਚਪੇਟ 'ਚ ਲੈਣ ਦੇ ਬਾਅਦ ਸੜਕ ਹਾਦਸੇ 'ਚ ਪੁੱਤਰ ਗੁਰਪ੍ਰੀਤ ਸਿੰਘ ਅਤੇ ਉਸ ਦੀ ਮਾਂ ਕੁਲਵੰਤ ਕੌਰ ਪਤਨੀ ਭਜਨ ਸਿੰਘ ਦੇ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮਾਂ, ਪੁੱਤਰ ਫਗਵਾੜਾ 'ਚ ਰਹਿੰਦੇ ਰਿਸ਼ਤੇਦਾਰਾਂ ਦੇ ਹੋਏ ਮੌਤ ਸਬੰਧੀ ਅਫ਼ਸੋਸ ਕਰਨ ਲਈ ਜਾ ਰਹੇ ਸਨ ਕਿ 'ਚ ਰਸਤੇ ਹੀ ਪਿੰਡ ਕਾਂਸ਼ੀ ਨਗਰ 'ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।

ਉੱਥੇ ਘਟੀ ਦੁਰਘਟਨਾ ਬਾਅਦ ਦੋਵੇਂ ਜ਼ਖ਼ਮੀ ਹੋਏ ਮਾਂ ਪੁੱਤਰ ਨੂੰ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਜੱਲੋਵਾਲ ਦੀ ਮੌਤ ਹੋ ਗਈ ਹੈ। ਪੁਲਸ ਨੇ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਹੇਤੂ ਸਿਵਿਲ ਹਸਪਤਾਲ 'ਚ ਭੇਜ ਦਿੱਤੀ ਹੈ। ਪੁਲਸ ਦੇ ਦੁਰਘਟਨਾ ਦਾ ਕਾਰਨ ਬਣੇ ਕੈਂਟਰ ਵਾਹਨ ਨੂੰ ਕਬਜ਼ੇ 'ਚ ਲੈ ਕੇ ਇਸ ਦੇ ਚਾਲਕ ਦੋਸ਼ੀ ਸੁਖਵਿੰਦਰ ਸਿੰਘ ਵਾਸੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮਾਮਲੇ ਨੂੰ ਲੈ ਕੇ ਪੁਲਸ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਤਫ਼ਤੀਸ਼ ਦਾ ਦੌਰ ਜਾਰੀ ਹੈ। 
 


author

Shyna

Content Editor

Related News