ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

Tuesday, Jun 26, 2018 - 06:42 AM (IST)

ਕਪੂਰਥਲਾ, (ਮੱਲ੍ਹੀ)- ਖੇਤਾਂ 'ਚ ਕੰਮ ਕਰਦੇ ਸਮੇਂ ਇਕ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਸਿਆਲ, ਕਪੂਰਥਲਾ ਦੇ ਸਰਪੰਚ ਹਰਦੀਪ ਸਿੰਘ ਕਾਹਲੋਂ ਦਾ ਭਤੀਜਾ ਜਸਬੀਰ ਸਿੰਘ (48 ਸਾਲ) ਪੁੱਤਰ ਸਵ. ਕੁਲਦੀਪ ਸਿੰਘ ਜੋ ਅੱਜ ਸਵੇਰੇ 9.30 ਵਜੇ ਆਪਣੇ ਖੇਤ 'ਚ ਕੰਮ ਕਰ ਰਿਹਾ ਸੀ ਜਿਸ ਨੇ ਵੇਖਿਆ ਕਿ ਖੇਤ 'ਚ ਲੱਗੇ ਟਰਾਂਸਫਾਰਮਰ 'ਚੋਂ ਅੱਗ ਦੀਆਂ ਚਿੰਗਾੜੀਆਂ ਨਿਕਲ ਰਹੀਆਂ ਹਨ। ਉਸ ਨੇ ਖੁਦ ਖੇਤ 'ਚ ਲੱਗੇ ਬਿਜਲੀ ਦੇ ਟਰਾਂਸਫਾਰਮਰ ਦੇ ਮੇਨ ਸਵਿਚ ਨੂੰ ਜਿਓਂ ਹੀ ਹੱਥ ਪਾਇਆ ਤਾਂ ਉਸ ਮੇਨ ਸਵਿਚ 'ਚ ਕਰੰਟ ਆਉਣ ਕਾਰਨ ਕਿਸਾਨ ਜਸਬੀਰ ਸਿੰਘ ਨੂੰ ਜ਼ੋਰਦਾਰ ਝਟਕਾ ਲੱਗਾ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਿਕ ਸੂਤਰਾਂ ਮੁਤਾਬਿਕ ਮ੍ਰਿਤਕ ਜਸਬੀਰ ਸਿੰਘ ਦੋ ਧੀਆਂ ਦਾ ਪਿਤਾ ਸੀ ਜਿਸ ਦਾ ਸ਼ਾਮੀਂ 5 ਵਜੇ ਪਿੰਡ ਸਿਆਲ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 


Related News