ਵਿਦੇਸ਼ੋ ਮਿਲੀ ਖ਼ਬਰ ਨੇ ਵਿਛਾਏ ਘਰ ''ਚ ਸੱਥਰ, ਕਰੀਬ ਇਕ ਮਹੀਨਾ ਪਹਿਲਾਂ ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ

Thursday, Sep 05, 2024 - 07:03 PM (IST)

ਵਿਦੇਸ਼ੋ ਮਿਲੀ ਖ਼ਬਰ ਨੇ ਵਿਛਾਏ ਘਰ ''ਚ ਸੱਥਰ, ਕਰੀਬ ਇਕ ਮਹੀਨਾ ਪਹਿਲਾਂ ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ

ਮੇਹਟੀਆਣਾ (ਸੰਜੀਵ)- ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਤਨੁੱਲੀ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਕੁਝ ਦਿਨ ਪਹਿਲਾਂ ਦੁਬਈ ਵਿੱਚ ਰੋਜ਼ੀ-ਰੋਟੀ ਕਮਾਉਣ ਗਏ ਇਕ ਨੌਜਵਾਨ ਦੀ ਮੌਤ ਦੀ ਦੁੱਖ਼ਦਾਈ ਖ਼ਬਰ ਪਰਿਵਾਰਿਕ ਮੈਂਬਰਾਂ ਨੂੰ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ 36 ਸਾਲਾ ਜਤਿੰਦਰ ਸਿੰਘ ਉਰਫ਼ ਸੋਨੂ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਤਨੁੱਲੀ ਆਪਣੇ ਘਰ ਦੇ ਹਾਲਾਤ ਨੂੰ ਬਦਲਣ ਦੇ ਸੁਫ਼ਨੇ ਲੈ ਕੇ ਰੋਜ਼ੀ-ਰੋਟੀ ਕਮਾਉਣ ਲਈ 25 ਜੁਲਾਈ 2024 ਨੂੰ ਦੁਬਈ ਗਿਆ ਸੀ। ਘਰਦਿਆਂ ਨੇ ਬਹੁਤ ਵੱਡਾ ਜਿਗਰਾ ਕਰਕੇ ਉਸ ਨੂੰ ਕਮਾਈ ਕਰਨ ਲਈ ਵਿਦੇਸ਼ ਭੇਜਿਆ ਸੀ।       

ਇਹ ਵੀ ਪੜ੍ਹੋ- ਅਧਿਆਪਕ ਦਿਵਸ ਮੌਕੇ CM ਭਗਵੰਤ ਮਾਨ ਦਾ ਅਧਿਆਪਕਾਂ ਨੂੰ ਲੈ ਕੇ ਵੱਡਾ ਐਲਾਨ

ਬਜ਼ੁਰਗ ਮਜ਼ਦੂਰ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਘਰ ਇਸੇ ਪੁੱਤਰ ਦੇ ਸਿਰ 'ਤੇ ਚੱਲਦਾ ਸੀ। ਜਾਣਕਾਰਾਂ ਨੇ ਦੱਸਿਆ ਕਿ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਪਹੁੰਚਾਉਣ ਦੀ ਜ਼ਿੰਮੇਵਾਰੀ ਇਕ ਸਮਾਜਿਕ ਸੰਸਥਾ ਨੇ ਲਈ ਹੈ। ਵਿਦੇਸ਼ ਵਿਚੋਂ ਆਈ ਇਸ ਮੌਤ ਦੀ ਖ਼ਬਰ ਨਾਲ ਸਾਰਾ ਪਿੰਡ ਸੋਗ ਵਿੱਚ ਡੁੱਬਿਆ ਪਿਆ ਹੈ। ਮ੍ਰਿਤਕ ਦੇ ਦੋ ਛੋਟੇ ਬੱਚੇ ਹਨ, ਜਿਨਾਂ ਨੂੰ ਆਪਣੇ ਪਿਤਾ ਦਾ ਸਾਇਆ ਬਹੁਤੀ ਦੇਰ ਤੱਕ ਨਸੀਬ ਨਹੀਂ ਹੋਇਆ।

ਇਹ ਵੀ ਪੜ੍ਹੋ- ਜਸਦੀਪ ਸਿੰਘ ਗਿੱਲ ਤੋਂ ਪਹਿਲਾਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਰਹਿ ਚੁੱਕੇ ਨੇ ਇਹ 5 ਮੁਖੀ, ਜਾਣੋ ਪੂਰੀ ਡਿਟੇਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News