ਢਾਈ ਸਾਲ ਦੇ ਬੱਚੇ ਨੂੰ ਟੋਏ ਵਿਚ ਬਚਾਉਣ ਉਤਰੀ ਗਰਭਵਤੀ ਮਾਂ, ਦੋਵਾਂ ਦੀ ਮੌਤ

Wednesday, May 29, 2019 - 07:55 PM (IST)

ਢਾਈ ਸਾਲ ਦੇ ਬੱਚੇ ਨੂੰ ਟੋਏ ਵਿਚ ਬਚਾਉਣ ਉਤਰੀ ਗਰਭਵਤੀ ਮਾਂ, ਦੋਵਾਂ ਦੀ ਮੌਤ

ਗੁਰਦਾਸਪੁਰ, (ਹਰਮਨਪ੍ਰੀਤ)-ਅੱਜ ਸ਼ਾਮ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਨੇਡ਼ੇ ਇਕ ਮੰਦਭਾਗੀ ਘਟਨਾ ਵਿਚ ਗਰਭਵਤੀ ਮਾਂ ਅਤੇ ਉਸਦੇ ਢਾਈ ਸਾਲਾ ਬੇਟਾ ਦੀ ਇਕ ਟੋਏ ਵਿੱਚ ਡਿੱਗਣ ਦੇ ਬਾਅਦ ਮੌਤ ਹੋ ਗਈ। ਇਸ ਔਰਤ ਦੇ ਪਤੀ ਦੀ ਵੀ ਮੌਤ ਕੁੱਝ ਮਹੀਨੇ ਪਹਿਲਾਂ ਹੀ ਹੋਈ ਸੀ। ਜਿਸ ਦੇ ਬਾਅਦ ਹੁਣ ਇਸ ਔਰਤ ਅਤੇ ਉਸਦੇ ਬੱਚੇ ਦੀ ਮੌਤ ਹੋ ਜਾਣ ਕਾਰਨ ਉਸਦੇ ਪਰਿਵਾਰ ਵਿਚ ਸਿਰਫ ਡੇਢ ਸਾਲਾਂ ਦੀ ਮਾਸੂਮ ਬੱਚੀ ਹੀ ਰਹਿ ਗਈ ਹੈ।

ਜਾਣਕਾਰੀ ਦਿੰਦੇ ਹੋਏ ਉਕਤ ਔਰਤ ਦੀ ਭਰਜਾਈ ਰੇਖਾ ਅਤੇ ਜਿੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਨਨਾਣ ਮਨਜੀਤ ਕੌਰ ਸ਼ਹਿਜਾਦਾ ਨੰਗਲ ਮੁਹੱਲੇ ਵਿੱਚ ਰਹਿੰਦੀ ਹੈ, ਜੋ ਦਿਮਾਗੀ ਤੌਰ ’ਤੇ ਕੁੱਝ ਕਮਜੋਰ ਸੀ। ਉਸਦੇ ਪਤੀ ਦੀ ਮੌਤ ਵੀ ਕੁੱਝ ਮਹੀਨੇ ਪਹਿਲਾਂ ਹੀ ਹੋਈ ਹੈ ਅਤੇ ਇਹ ਔਰਤ ਮੁਡ਼ ਗਰਭਵਤੀ ਸੀ। ਉਸ ਦਾ ਇੱਕ ਢਾਈ ਸਾਲਾਂ ਲਡ਼ਕਾ ਸੋਨੂੰ ਅਤੇ ਇੱਕ ਛੋਟੀ ਲਡ਼ਕੀ ਵੀ ਹੈ। ਅੱਜ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਉਸਦਾ ਲਡ਼ਕਾ ਰੇਲਵੇ ਸਟੇਸ਼ਨ ਵੱਲ ਨੂੰ ਆ ਗਿਆ। ਜਿੱਥੇ ਰੇਲਵੇ ਵੱਲੋਂ ਕੁਆਟਰਾਂ ਦੀ ਉਸਾਰੀ ਲਈ ਪੁੱਟੇ ਗਏ ਇੱਕ ਟੋਏ ਵਿੱਚ ਉਹ ਡਿੱਗ ਪਿਆ। ਇਸ ਦੇ ਮਗਰ ਹੀ ਮਨਜੀਤ ਵੀ ਟੋਏ ਵਿੱਚ ਡਿੱਗ ਪਈ। ਜਿਸ ਕਾਰਨ ਬੱਚੇ ਅਤੇ ਉਸਦੀ ਮੌਤ ਹੋ ਗਈ। ਇਹ ਟੋਇਆ ਪੁਰਾਣੇ ਕੁਆਟਰਾਂ ਦੇ ਪਾਣੀ ਦੇ ਨਿਕਾਸ ਲਈ ਪੁੱਟਿਆ ਗਿਆ ਸੀ। ਜਿਸਦੀ ਡੂੰਘਾਈ ਬਹੁਤ ਜਿਆਦਾ ਨਹੀਂ ਸੀ ਪਰ ਬੱਚੇ ਨੂੰ ਬਚਾਉਂਦੀ ਹੋਈ ਮਾਂ ਵੀ ਮੌਤ ਦੇ ਮੂੰਹ ਵਿੱਚ ਚਲੀ ਗਈ।


author

DILSHER

Content Editor

Related News