ਬਠਿੰਡਾ ਦੇ ਕੌਮੀ ਪੱਧਰ ਦੇ ਮੁੱਕੇਬਾਜ਼ ਦੀ ਮੌਤ, ਕੋਰੋਨਾ ਰਿਪੋਰਟ ਆਈ ਸੀ ਪਾਜ਼ੇਟਿਵ

Monday, Sep 14, 2020 - 04:06 PM (IST)

ਬਠਿੰਡਾ ਦੇ ਕੌਮੀ ਪੱਧਰ ਦੇ ਮੁੱਕੇਬਾਜ਼ ਦੀ ਮੌਤ, ਕੋਰੋਨਾ ਰਿਪੋਰਟ ਆਈ ਸੀ ਪਾਜ਼ੇਟਿਵ

ਬਠਿੰਡਾ (ਵਿਜੇ) : ਇੱਥੋਂ ਦੇ 35 ਸਾਲਾ ਮੁਕੇਬਾਜ਼ ਗਗਨਦੀਪ ਦੀ ਕੋਰੋਨਾ ਕਾਰਨ ਮੌਤ ਹੋ ਗਈ। ਮੁੱਕੇਬਾਜ਼ ਗਗਨਦੀਪ ਦੀ 10 ਦਿਨ ਪਹਿਲਾਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਮੁੱਕੇਬਾਜ਼ ਗਗਨਦੀਪ ਦਾ ਬਠਿੰਡਾ ਦੇ ਇੰਦ੍ਰਾਣੀ ਹਸਪਤਾਲ 'ਚ ਇਲਾਜ ਕਰਵਾ ਰਹੇ ਸਨ। ਠੀਕ ਹੋਣ ਕਾਰਨ ਹਸਪਤਾਲ ਵਲੋਂ ਮੁਕੇਬਾਜ਼ ਗਗਨਦੀਪ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰ ਰਾਤ 1 ਵਜੇ ਦੇ ਕਰੀਬ ਅਚਾਨਕ ਗਗਨਦੀਪ ਦੀ ਮੌਤ ਹੋ ਗਈ। ਖ਼ਬਰ ਲਿਖੇ ਜਾਣ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਮੁੱਕੇਬਾਜ਼ ਗਗਨਦੀਪ ਦੀ ਮੌਤ ਕੋਰੋਨਾ ਕਾਰਨ ਹੋਈ ਹੈ ਕਿ ਨਹੀਂ। ਪੁਲਸ ਵਲੋਂ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਰਣਨੀਤੀ ਨਾਲ 'ਮਿਸ਼ਨ 2022' ਦੀ ਫਤਿਹ ਪ੍ਰਾਪਤੀ ਵੱਲ ਵਧ ਰਿਹੈ ਅਕਾਲੀ ਦਲ ► ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਰਿਆ ਬਿਆਸ ਪੁੱਲ 'ਤੇ ਲਾਇਆ ਜਾਮ


author

Anuradha

Content Editor

Related News