ਲੱਖਾਂ ਰੁਪਏ ਖਰਚ ਕੇ ਪੁੱਤ ਭੇਜਿਆ ਇੰਗਲੈਂਡ, ਹੁਣ ਆਏ ਮੌਤ ਦੇ ਸੁਨੇਹੇ ਨੇ ਤੋੜ ਕੇ ਰੱਖ ਦਿੱਤੇ ਬਜ਼ੁਰਗ ਮਾਪੇ
Monday, Dec 25, 2023 - 06:19 PM (IST)

ਗੁਰਦਾਸਪੁਰ (ਗੁਰਪ੍ਰੀਤ) : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਦੀ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੋਂ ਦਾ ਰਹਿਣ ਵਾਲੇ ਨੌਜਵਾਨ ਤਲਵਿੰਦਰ ਸਿੰਘ (35 ਸਾਲ) ਜੋ 2009 ਵਿਚ ਇੰਗਲੈਂਡ ਗਿਆ ਸੀ ਅਤੇ ਹੁਣ ਉਸ ਦੇ ਪਰਿਵਾਰ ਨੂੰ ਸੁਨੇਹਾ ਮਿਲਿਆ ਕਿ ਉਥੇ ਉਸਦੀ ਦਿਲ ਦਾ ਦੌਰਾਨ ਪੈਣ ਕਾਰਣ ਮੌਤ ਹੋ ਗਈ ਹੈ। ਇਹ ਨੌਜਵਾਨ 14 ਸਾਲ ਪਹਿਲਾਂ ਘਰਬਾਰ ਛੱਡ ਕੇ ਇੰਗਲੈਂਡ ਗਿਆ ਸੀ ਜਦਕਿ ਉਦੋਂ ਦਾ ਕਦੇ ਵੀ ਪਿੰਡ ਨਹੀਂ ਸੀ ਆਇਆ। ਹੁਣ ਉਸ ਦੀ ਮੌਤ ਦੀ ਖ਼ਬਰ ਪਿੰਡ ਆਈ ਅਤੇ ਨੌਜਵਾਨ ਦਾ ਬਜ਼ੁਰਗ ਪਿਤਾ ਜੋ ਬਿਜਲੀ ਵਿਭਾਗ ਵਿਚ ਨੌਕਰੀ ਕਰਦਾ ਸੀ ਅਤੇ ਆਪਣੀ ਸਾਰੀ ਜਮਾਂ ਪੂੰਜੀ ਖਰਚ ਕਰ ਬੇਟੇ ਨੂੰ ਵਿਦੇਸ਼ ਭੇਜਿਆ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 3 ਦਿਨ ਸ਼ਰਾਬ ਦੇ ਠੇਕੇ ਬੰਦ ਰੱਖਣ ਦਾ ਐਲਾਨ
ਪਰਿਵਾਰ ਮੁਤਾਬਕ 16 ਲੱਖ ਖਰਚ ਕਰਕੇ ਉਨ੍ਹਾਂ ਨੇ ਆਪਣੇ ਪੁੱਤ ਨੂੰ ਇੰਗਲੈਂਡ ਭੇਜਿਆ ਸੀ ਤਾਂ ਜੋ ਉਸ ਦਾ ਭੱਵਿਖ ਬਣ ਜਾਵੇ ਅਤੇ ਪਿੱਛੇ ਵੀ ਘਰ ਦੇ ਹਾਲਾਤ ਸੁਧਰ ਸਕਣ ਪਰ 14 ਸਾਲ ਬਾਅਦ ਪੁੱਤ ਆਪ ਤਾਂ ਨਹੀਂ ਆਇਆ ਪਰ ਉਸਦੀ ਮੌਤ ਦਾ ਸੁਨੇਹਾ ਜ਼ਰੂਰ ਆ ਗਿਆ ਹੈ। ਇਸ ਦੁਖਦ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਬਜ਼ੁਰਗ ਮਾਪਿਆਂ ਨੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਕਿ ਉਹ ਉਸਦਾ ਚਿਹਰਾ ਆਖਰੀ ਵਾਰ ਵੇਖ ਸਕਣ ਅਤੇ ਉਸਦਾ ਅੰਤਿਮ ਸੰਸਕਾਰ ਕਰ ਸਕਣ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਲਿਆ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8