ਵਾਹਨ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

Monday, Sep 18, 2017 - 11:51 PM (IST)

ਵਾਹਨ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

ਬਟਾਲਾ, ਸ੍ਰੀ ਹਰਗੋਬਿੰਦਪੁਰ,  (ਸੈਂਡੀ, ਰਮੇਸ਼)-  ਬੀਤੀ ਰਾਤ ਸ੍ਰੀ ਹਰਗੋਬਿੰਦਪੁਰ- ਗੁਰਦਾਸਪੁਰ ਰੋਡ 'ਤੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ ਹੋ ਗਈ।ਥਾਣਾ ਸ੍ਰੀ ਹਰਗੋਬਿੰਦਪੁਰ ਦੇ ਏ. ਐੱਸ. ਆਈ. ਸਵਰਨ ਸਿੰਘ ਨੇ ਦੱਸਿਆ ਕਿ ਚੰਦਰ ਸ਼ੇਖਰ ਪੁੱਤਰ ਚਿਤਾਮਨੀ ਜੋਸ਼ੀ ਵਾਸੀ ਸਲੋੜੀ ਜ਼ਿਲਾ ਉੱਤਰਾਖੰਡ ਹਾਲ ਵਾਸੀ ਮਠੋਲਾ ਜੋ ਕਿ ਇਕ ਢਾਬੇ 'ਤੇ ਕੰਮ ਕਰਦਾ ਹੈ। ਬੀਤੀ ਰਾਤ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ੍ਰੀ ਹਰਗੋਬਿੰਦਪੁਰ ਤੋਂ ਵਾਪਸ ਮਠੋਲਾ ਜਾ ਰਿਹਾ ਸੀ ਕਿ ਰਸਤੇ 'ਚ ਕਿਸੇ ਅਣਪਛਾਤੇ ਵਾਹਨ ਸਵਾਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਏ. ਐੱਸ. ਆਈ. ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਢਾਬਾ ਮਾਲਕ ਪਰਮਿੰਦਰ ਸਿੰਘ ਪੁੱਤਰ ਅਜੈਬ ਸਿੰਘ ਦੇ ਬਿਆਨਾਂ 'ਤੇ ਉਕਤ ਅਣਪਛਾਤੇ ਵਾਹਨ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।


Related News