ਮੰਡਿਆਲਾਂ ਵਿਖੇ ਹੋਏ ਰੇਲ ਹਾਦਸੇ ''ਚ ਔਰਤ ਦੀ ਮੌਤ

Tuesday, Mar 06, 2018 - 06:17 AM (IST)

ਮੰਡਿਆਲਾਂ ਵਿਖੇ ਹੋਏ ਰੇਲ ਹਾਦਸੇ ''ਚ ਔਰਤ ਦੀ ਮੌਤ

ਸ਼ਾਮਚੁਰਾਸੀ/ ਨਸਰਾਲਾ, (ਚੁੰਬਰ)- ਬੀਤੀ ਸ਼ਾਮ ਮੰਡਿਆਲਾਂ ਵਿਖੇ ਇਕ 50 ਸਾਲਾ ਔਰਤ ਦੀ ਰੇਲ ਲਾਈਨ ਪਾਰ ਕਰਦਿਆਂ ਅਚਾਨਕ ਰੇਲ ਹੇਠ ਆਉਣ 'ਤੇ ਮੌਤ ਹੋਣ ਦਾ ਸਮਾਚਾਰ ਹੈ। ਜੀ. ਆਰ. ਪੀ. ਅਤੇ ਚੌਕੀ ਮੰਡਿਆਲਾਂ ਦੇ ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਹਿਚਾਣ ਗੁਰਬਖਸ਼ ਕੌਰ ਪਤਨੀ ਸ਼ਿੰਗਾਰਾ ਸਿੰਘ ਵਾਸੀ ਮੰਡਿਆਲਾਂ ਵਜੋਂ ਹੋਈ।
ਇਸ ਹਾਦਸੇ ਦੀ ਜਾਣਕਾਰੀ ਮੁਤਾਬਿਕ ਉਕਤ ਔਰਤ ਆਪਣੇ ਲਈ ਦਵਾਈ ਲੈਣ ਵਾਸਤੇ ਜਾ ਰਹੀ ਸੀ ਅਤੇ ਲਾਈਨ ਨੂੰ ਪਾਰ ਕਰਨ ਸਮੇਂ ਉਹ ਟਰੇਨ ਦੀ ਲਪੇਟ ਵਿਚ ਆ ਗਈ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ।


Related News