ਟਰੇਨ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ
Saturday, Jul 22, 2017 - 07:30 AM (IST)
ਜਲੰਧਰ, (ਗੁਲਸ਼ਨ)— ਗਾਜ਼ੀ ਗੁੱਲਾ ਕੋਲ ਜਲੰਧਰ ਤੋਂ ਫਿਰੋਜ਼ਪੁਰ ਜਾਣ ਵਾਲੀ ਟਰੇਨ ਦੀ ਲਪੇਟ ਵਿਚ ਆ ਕੇ ਸ਼ੁੱਕਰਵਾਰ ਸਵੇਰੇ ਇਕ ਵਿਅਕਤੀ ਦੀ ਮੌਤ ਹੋ ਗਈ। ਜੀ. ਆਰ. ਪੀ. ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 50 ਸਾਲ ਹੈ। ਉਸ ਕੋਲੋਂ ਕੋਈ ਆਈ. ਡੀ. ਪਰੂਫ ਨਹੀਂ ਮਿਲਿਆ, ਜਿਸ ਤੋਂ ਉਸ ਦੀ ਸ਼ਨਾਖਤ ਹੋ ਸਕੇ। ਪੁਲਸ ਨੇ ਧਾਰਾ 174 ਅਧੀਨ ਕਾਰਵਾਈ ਕਰ ਕੇ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਹੈ।
