ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ; ਭੜਕੇ ਪਿੰਡ ਵਾਸੀਆਂ ਨੇ ਠੇਕੇ ਨੂੰ ਲਗਾਈ ਅੱਗ

Monday, Aug 21, 2023 - 05:30 AM (IST)

ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ; ਭੜਕੇ ਪਿੰਡ ਵਾਸੀਆਂ ਨੇ ਠੇਕੇ ਨੂੰ ਲਗਾਈ ਅੱਗ

ਬਨੂੜ (ਗੁਰਪਾਲ)- ਥਾਣਾ ਬਨੂੜ ਅਧੀਨ ਪਿੰਡ ਜਾਂਸਲੀ ਵਿਖੇ ਸ਼ਰਾਬ ਪੀਣ ਨਾਲ ਇਕ 40 ਸਾਲਾ ਵਿਅਕਤੀ ਦੀ ਮੌਤ ਹੋ ਗਈ। ਭਡ਼ਕੇ ਪਿੰਡ ਵਾਸੀ ਜਿਨ੍ਹਾਂ ’ਚ ਵੱਡੀ ਗਿਣਤੀ ’ਚ ਮਹਿਲਾਵਾਂ ਸ਼ਾਮਲ ਸਨ, ਨੇ ਠੇਕੇ ਦੀ ਭੰਨ੍ਹਤੋੜ ਕੀਤੀ ਅਤੇ ਅੱਗ ਦੇ ਹਵਾਲੇ ਕਰ ਦਿੱਤਾ। ਵਿਖਾਵਾਕਾਰੀ ਔਰਤਾਂ ਦਾ ਕਹਿਣਾ ਸੀ ਕਿ ਇਸ ਠੇਕੇਦਾਰਾਂ ਵੱਲੋਂ ਜ਼ਹਿਰੀਲੀ ਸ਼ਰਾਬ ਵੇਚੀ ਜਾਂਦੀ ਹੈ, ਜਿਸ ਨਾਲ ਪਹਿਲਾਂ ਵੀ ਕਈ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਪਰ ਸ਼ਿਕਾਇਤਾਂ ਦੇ ਬਾਵਜੂਦ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ।

ਇਹ ਖ਼ਬਰ ਵੀ ਪੜ੍ਹੋ - ਸ਼ਰਾਬੀ ਨੇ ਨਸ਼ੇ ਦੀ ਲੋਰ 'ਚ ਹੱਥੀਂ ਉਜਾੜ ਲਿਆ ਪਰਿਵਾਰ, ਪਤਨੀ ਤੇ ਬੱਚਿਆਂ ਨੂੰ ਵੱਢਣ ਮਗਰੋਂ ਆਪ ਵੀ ਦੇ ਦਿੱਤੀ ਜਾਨ

ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਰਣਜੀਤ ਚੰਦ ਪੁੱਤਰ ਸ਼ੇਰੂ ਰਾਮ (40) ਵਾਸੀ ਪਿੰਡ ਜਾਂਸਲੀ, ਜੋ ਕਿ ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਅੱਜ ਸਵੇਰੇ 10 ਵਜੇ ਦੇ ਕਰੀਬ ਉਹ ਪਿੰਡ ਦੇ ਠੇਕੇ ’ਤੇ ਸ਼ਰਾਬ ਪੀਣ ਗਿਆ ਤਾਂ ਉੱਥੇ ਹੀ ਡਿੱਗ ਗਿਆ। ਉਸ ਨੂੰ ਰਾਹਗੀਰ ਚੁੱਕ ਕੇ ਘਰ ਛੱਡ ਗਏ। ਪਰਿਵਾਰ ਨੇ ਸੋਚਿਆ ਸ਼ਰਾਬ ਦੇ ਨਸ਼ੇ ’ਚ ਹੋਣ ਕਾਰਨ ਬੇਸੁੱਧ ਪਿਆ ਹੈ। ਜਦੋਂ ਕਾਫੀ ਸਮੇਂ ਤੱਕ ਉਹ ਨਾ ਉੱਠਿਆ ਤਾਂ ਪਰਿਵਾਰ ਘਬਰਾ ਗਿਆ। ਉਨ੍ਹਾਂ ਨੇ ਨੇੜੇ ਦੇ ਡਾਕਟਰ ਨੂੰ ਵਿਖਾਇਆ ਤਾਂ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਭਰਾ ਨੇ ਕੈਨੇਡਾ ਬੈਠੇ ਛੋਟੇ ਵੀਰ ਨੂੰ ਵੀਡੀਓ ਭੇਜ ਕੇ ਸੁਣਾਈ ਹੱਡਬੀਤੀ ਤੇ ਫ਼ਿਰ ਚੁੱਕ ਲਿਆ ਖ਼ੌਫ਼ਨਾਕ ਕਦਮ

ਰਣਜੀਤ ਚੰਦ ਦੀ ਮੌਤ ਤੋਂ ਪਿੰਡ ਵਾਸੀ ਭੜਕ ਗਏ। ਵੱਡੀ ਗਿਣਤੀ ’ਚ ਔਰਤਾਂ ਸਮੇਤ ਪਿੰਡ ਵਾਸੀਆਂ ਨੇ ਪਹਿਲਾਂ ਠੇਕੇ ਦੀ ਭੰਨ੍ਹਤੋੜ ਕੀਤੀ ਅਤੇ ਫਿਰ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਵਿਖਾਵਾਕਾਰੀ ਔਰਤਾਂ ਜਿਨ੍ਹਾਂ ’ਚ ਈਸ਼ਵਰ ਬਾਈ, ਰਾਮ ਬਾਈ, ਦਰਸ਼ਨਾ ਰਾਣੀ, ਗੀਤਾ ਰਾਣੀ, ਸ਼ੀਲਾ ਦੇਵੀ, ਸਿਮਰਨ, ਸੰਤੋਸ਼ ਰਾਣੀ, ਕਮਲਦੀਪ, ਨਿਰਮਲਾ ਰਾਣੀ, ਧੰਨੋਂ ਰਾਣੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਨਾਜਾਇਜ਼ ਠੇਕਾ ਖੁੱਲ੍ਹਿਆ ਹੋਇਆ ਹੈ। ਇਥੋਂ ਸ਼ਰਾਬ ਪੀਣ ਨਾਲ ਪਹਿਲਾਂ ਵੀ ਕਈ ਜਾਨਾਂ ਜਾ ਚੁੱਕੀਆਂ ਸਨ, ਨੂੰ ਵੇਖਦੇ ਹੋਏ ਪਿੰਡ ਪੰਚਾਇਤ ਨੇ ਮਤਾ ਪਾ ਕੇ ਠੇਕਾ ਬੰਦ ਕਰਵਾ ਦਿੱਤਾ ਸੀ। ਪਰ ਇਸ ਵਾਰ ਫਿਰ ਠੇਕੇਦਾਰਾਂ ਨੇ ਪੁਲਸ ਨਾਲ ਗੰਢ-ਤੁੱਪ ਕਰ ਕੇ ਠੇਕਾ ਖੋਲ੍ਹ ਲਿਆ।

ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਪ੍ਰਸ਼ਾਸਨ ਸਮੇਤ ਹਲਕਾ ਵਿਧਾਇਕ ਨੂੰ ਨਾਜਾਇਜ਼ ਖੋਲ੍ਹੇ ਗਏ ਠੇਕੇ ਨੂੰ ਬੰਦ ਕਰਵਾਉਣ ਲਈ ਸ਼ਿਕਾਇਤ ਦਿੱਤੀ ਗਈ ਪਰ ਪਿੰਡ ਵਾਸੀਆਂ ਦੀ ਸ਼ਿਕਾਇਤ ਦਾ ਕੋਈ ਅਸਰ ਨਹੀਂ ਹੋਇਆ। ਨਤੀਜਾ ਇਹ ਹੋਇਆ ਕਿ ਅੱਜ ਇਸ ਸ਼ਰਾਬ ਦੇ ਠੇਕੇ ਨੇ ਇਕ ਹੋਰ ਘਰ ਉਜਾੜ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਲੁਟੇਰਿਆਂ ਵੱਲੋਂ ਦਾਤਰ ਮਾਰ ਕੇ ਜ਼ਖ਼ਮੀ ਕੀਤੀ ਔਰਤ ਨੇ ਤੋੜਿਆ ਦਮ, ਕਤਲ ਦਾ ਮਾਮਲਾ ਦਰਜ

ਘਟਨਾ ਦਾ ਪਤਾ ਲਗਦੇ ਹੀ ਡੀ. ਐੱਸ. ਪੀ. ਰਾਜਪੁਰਾ ਸੁਰਿੰਦਰ ਮੋਹਣ ਤੇ ਥਾਣਾ ਮੁਖੀ ਕਿਰਪਾਲ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਪੁਲਸ ਮੁਲਾਜ਼ਮਾਂ ਨੇ ਠੇਕੇ ਦੇ ਕਰਿੰਦੇ ਤੇ ਹੋਰ ਵਿਅਕਤੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਪੁਲਸ ਨੇ ਮ੍ਰਿਤਕ ਰਣਜੀਤ ਚੰਦ ਦੀ ਲਾਸ਼ ਪੋਸਟਮਾਰਟਮ ਲਈ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੀ ਮੋਚਰੀ ’ਚ ਰੱਖਵਾ ਦਿੱਤੀ ਹੈ। ਡੀ. ਐੱਸ. ਪੀ. ਸੁਰਿੰਦਰ ਮੋਹਣ ਨੇ ਕਿਹਾ ਕਿ ਪਿੰਡ ’ਚ ਠੇਕਾ ਜਾਇਜ਼ ਹੈ ਜਾਂ ਨਾਜਾਇਜ਼ ਇਹ ਕੰਮ ਵੇਖਣਾ ਐਕਸਾਈਜ਼ ਵਿਭਾਗ ਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News