ਹਾਦਸੇ ''ਚ ਸਾਈਕਲ ਸਵਾਰ ਦੀ ਮੌਤ

Thursday, Feb 15, 2018 - 01:54 AM (IST)

ਹਾਦਸੇ ''ਚ ਸਾਈਕਲ ਸਵਾਰ ਦੀ ਮੌਤ

ਮੋਗਾ,   (ਆਜ਼ਾਦ)-  ਬੀਤੀ ਰਾਤ ਮੋਗਾ-ਕੋਟਕਪੂਰਾ ਰੋਡ 'ਤੇ ਅਣਪਛਾਤੇ ਵ੍ਹੀਕਲ ਦੀ ਲਪੇਟ 'ਚ ਆ ਕੇ ਸਾਈਕਲ ਸਵਾਰ ਗੁਰਚਰਨ ਸਿੰਘ (62) ਨਿਵਾਸੀ ਪਿੰਡ ਚੰਦ ਨਵਾਂ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਮ੍ਰਿਤਕ ਦੇ ਬੇਟੇ ਗੁਰਪ੍ਰੀਤ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵ੍ਹੀਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।  ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਪੁੱਤਰ ਗੁਲਜ਼ਾਰ ਸਿੰਘ ਆਪਣੇ ਬੇਟੇ ਜਸਪ੍ਰੀਤ ਸਿੰਘ, ਜੋ ਕਾਲੀ ਮਾਤਾ ਮੰਦਰ ਕੋਲ ਸਰਫ ਫੈਕਟਰੀ 'ਚ ਕੰਮ ਕਰਦਾ ਹੈ, ਨੂੰ ਰੋਟੀ ਦੇਣ ਲਈ ਜਾ ਰਿਹਾ ਸੀ ਕਿ ਅਣਪਛਾਤੇ ਵ੍ਹੀਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਧਰਮਪਾਲ ਸਿੰਘ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਗਈ। ਅਣਪਛਾਤੇ ਵ੍ਹੀਕਲ ਚਾਲਕ ਦੀ ਤਲਾਸ਼ ਜਾਰੀ ਹੈ।


Related News