ਕਰੰਟ ਲੱਗਣ ਨਾਲ ਗਾਂ ਦੀ ਮੌਤ

Thursday, Apr 12, 2018 - 12:12 AM (IST)

ਕਰੰਟ ਲੱਗਣ ਨਾਲ ਗਾਂ ਦੀ ਮੌਤ

ਬਨੂੜ,   (ਗੁਰਪਾਲ)-  ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪੈਂਦੇ ਪਿੰਡ ਰਾਜਗੜ੍ਹ ਦੇ ਵਸਨੀਕ ਇਕ ਕਿਸਾਨ ਦੀ ਗਾਂ ਨੂੰ ਕਰੰਟ ਲੱਗ ਗਿਆ, ਜਿਸ ਨਾਲ ਉਸ ਦੀ  ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਰਿਹਾਇਸ਼ੀ ਮਕਾਨ ਦੇ ਉੱਪਰੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ, ਜੋ ਕਿ ਬਿਲਕੁਲ ਢਿੱਲੀਆਂ ਹਨ। ਅੱਜ ਜਦੋਂ ਤੇਜ਼ ਹਵਾ ਚੱਲੀ ਤਾਂ ਇਨ੍ਹਾਂ ਤਾਰਾਂ ਵਿਚੋਂ ਇਕ ਤਾਰ ਟੁੱਟ ਕੇ ਘਰ ਵਿਚ ਰੱਖੀ ਲੋਹੇ ਦੀ ਪੌੜੀ 'ਤੇ ਡਿੱਗ ਪਈ, ਜਿਸ ਕਾਰਨ ਨੇੜੇ ਬੰਨ੍ਹੀ ਹੋਈ ਗਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਪਿੰਡ ਵਿਚ ਲੰਘਦੀਆਂ ਢਿੱਲੀਆਂ ਤਾਰਾਂ ਬਾਰੇ ਕਈ ਵਾਰ ਪਾਵਰਕਾਮ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। 


Related News