ਮੋਹਾਲੀ ਦੇ ਸਕੂਲ 'ਚ ਬਾਸਕਟ ਬਾਲ ਖੇਡਦੇ ਬੱਚੇ ਦੀ ਮੌਤ, CCTV 'ਚ ਕੈਦ ਹੋਈ ਸਾਰੀ ਘਟਨਾ

Thursday, Dec 21, 2023 - 11:46 AM (IST)

ਮੋਹਾਲੀ ਦੇ ਸਕੂਲ 'ਚ ਬਾਸਕਟ ਬਾਲ ਖੇਡਦੇ ਬੱਚੇ ਦੀ ਮੌਤ, CCTV 'ਚ ਕੈਦ ਹੋਈ ਸਾਰੀ ਘਟਨਾ

ਮੋਹਾਲੀ : ਇੱਥੇ ਪਟਿਆਲਾ ਰੋਡ 'ਤੇ ਸਥਿਤ ਇਕ ਨਿੱਜੀ ਸਕੂਲ 'ਚ 14 ਸਾਲਾ ਵਿਦਿਆਰਥੀ ਦੀ ਬਾਸਕਟ ਬਾਲ ਖੇਡਦੇ ਸਮੇਂ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਸ਼ੁਭਮ ਦੇ ਪਿਤਾ ਨਵੀਨ ਗਰਗ ਨੇ ਦੱਸਿਆ ਕਿ ਬੀਤੀ ਸਵੇਰੇ ਕਰੀਬ ਪੌਣੇ 9 ਵਜੇ ਸ਼ੁਭਮ ਆਪਣੇ 12 ਸਾਲਾ ਛੋਟੇ ਭਰਾ ਨਾਲ ਸਕੂਲ 'ਚ ਬਾਸਕਟ ਬਾਲ ਖੇਡ ਰਿਹਾ ਸੀ ਤਾਂ ਅਚਾਨਕ ਉਸ ਦੇ ਸਿਰ 'ਚ ਦਰਦ ਹੋਇਆ ਅਤੇ ਉਹ ਪਿੱਛੇ ਡਿੱਗ ਪਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਆਉਣ ਤੋਂ ਪਹਿਲਾਂ ਹੋ ਜਾਓ ਸਾਵਧਾਨ! 'ਕੋਰੋਨਾ' ਦੇ ਮੱਦੇਨਜ਼ਰ ਜਾਰੀ ਹੋਈਆਂ ਸਖ਼ਤ ਹਦਾਇਤਾਂ

ਉਸ ਨੂੰ ਸਕੂਲ ਦੇ ਸਟਾਫ਼ ਅਤੇ ਉਨ੍ਹਾਂ ਵੱਲੋਂ ਤੁਰੰਤ ਜ਼ੀਰਕਪੁਰ ਦੇ ਨਾਲ ਲੱਗਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸੈਕਟਰ-32 ਰੈਫ਼ਰ ਕਰ ਦਿੱਤਾ। ਇੱਥੇ ਡਾਕਟਰਾਂ ਨੇ ਸ਼ੁਭਮ ਨੂੰ ਮ੍ਰਿਤਕ ਕਰਾਰ ਦਿੱਤਾ। ਸ਼ੁਭਮ ਦੇ ਪਿਤਾ ਨੇ ਦੱਸਿਆ ਕਿ ਉਹ ਕੁੱਝ ਦੇਰ ਪਹਿਲਾਂ ਹੀ ਬੱਚੇ ਨੂੰ ਸਕੂਲ ਛੱਡ ਕੇ ਆਏ ਸਨ ਅਤੇ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਨੂੰ ਬੱਚੇ ਦੇ ਡਿੱਗਣ ਦੀ ਖ਼ਬਰ ਮਿਲ ਗਈ ਤਾਂ ਉਹ ਵਾਪਸ ਸਕੂਲ ਚਲੇ ਗਏ।

ਇਹ ਵੀ ਪੜ੍ਹੋ : Red Light ਜੰਪ ਕਰਨ ਵਾਲੇ ਹੁਣ ਹੋ ਜਾਣ ਅਲਰਟ, ਧਿਆਨ ਨਾਲ ਪੜ੍ਹ ਲਓ ਇਹ ਖ਼ਬਰ

ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਫਿਲਹਾਲ ਪੁਲਸ ਨੇ ਪੋਸਟ ਮਾਰਟਮ ਕਰਾਉਣ ਤੋਂ ਬਾਅਦ ਮ੍ਰਿਤਕ ਬੱਚੇ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਬੱਚੇ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News