38 ਸਾਲਾਂ ਔਰਤ ਦੀ ਐਕਟਿਵਾ ਤੋਂ ਡਿੱਗਣ ਨਾਲ ਮੌਤ

Tuesday, Jul 18, 2017 - 06:04 PM (IST)

38 ਸਾਲਾਂ ਔਰਤ ਦੀ ਐਕਟਿਵਾ ਤੋਂ ਡਿੱਗਣ ਨਾਲ ਮੌਤ

ਔੜ - ਸਵੇਰੇ ਲਗਭਗ 9 ਵਜੇ ਦੇ ਕਰੀਬ ਇਕ ਔਰਤ ਦੇ ਐਕਟੀਵਾ ਤੋਂ ਡਿੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸਦੀ ਪਛਾਣ ਪਰਮਜੀਤ ਕੌਰ ਵਾਸੀ ਕਮਾਮ ਵਜੋਂ ਹੋਈ ਹੈ, ਜੋ ਕਿ ਔੜ ਬੱਸ ਅੱਡੇ ਚ ਦੋਆਬਾ ਕਲੀਨੀਕਲ ਲੈਬੋਰਟਰੀ ਦੀ ਦੁਕਾਨ ਕਰਦੀ ਸੀ ਅਤੇ ਉਹ ਰੋਜ਼ਾਨਾਂ ਦੀ ਤਰ੍ਹਾਂ ਆਪਣੀ ਐਕਟਿਵਾ ਪੀ. ਬੀ. 32. ਟੀ 8980 ਤੇ ਆਪਣੇ ਪਿੰਡ ਕਮਾਮ ਤੋਂ ਔੜ ਜਾ ਰਹੀ ਸੀ ਕਿ ਅਚਾਨਕ ਪਿੰਡ ਬੁਹਾਰਾ ਨੇੜੇ ਐਕਟਿਵਾ ਦੇ ਅੱਗੇ ਕੁੱਤਾ ਆ ਗਿਆ। ਜਿਸ ਕਾਰਨ ਐਕਟੀਵਾ ਦਾ ਸੰਤੁਲਨ ਵਿਗੜ ਜਾਣ ਕਰਕੇ ਪਰਮਜੀਤ ਕੌਰ ਦੇ ਸਿਰ 'ਚ ਸੱਟ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਪੁਲਸ ਚੌਂਕੀ ਔੜ ਦੇ ਇਚਾਰਜ਼ ਏ. ਐੱਸ. ਆਈ. ਦਰਵਾਰਾ ਸਿੰਘ ਨੇ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਰਮਜੀਤ ਕੌਰ ਆਪਣੇ ਪਿੱਛੇ ਦੋ ਬੱਚੇ ਛੱਡ ਗਈ ਹੈ।


Related News