ਅਵਤਾਰ ਹੈਨਰੀ ਦੇ ਸਾਂਢੂ ਦੇ ਲੜਕੇ ਦੀ ਆਪਣੀ ਹੀ ਰਿਵਾਲਵਰ ''ਚੋਂ ਚੱਲੀ ਗੋਲੀ ਨਾਲ ਮੌਤ

Monday, Jul 23, 2018 - 07:33 AM (IST)

ਅਵਤਾਰ ਹੈਨਰੀ ਦੇ ਸਾਂਢੂ ਦੇ ਲੜਕੇ ਦੀ ਆਪਣੀ ਹੀ ਰਿਵਾਲਵਰ ''ਚੋਂ ਚੱਲੀ ਗੋਲੀ ਨਾਲ ਮੌਤ

ਪਟਿਆਲਾ/ਜਲੰਧਰ  (ਬਲਜਿੰਦਰ, ਚੋਪੜਾ) - ਪਟਿਆਲਾ ਦੀ ਆਫੀਸਰ ਕਾਲੋਨੀ ਵਿਚ ਰਹਿ ਰਹੇ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਹੈਨਰੀ ਦੇ ਸਾਂਢੂ ਦੇ ਲੜਕੇ ਤੇ ਵਿਧਾਇਕ ਜੂਨੀਅਰ ਹੈਨਰੀ ਦੀ ਮਾਸੀ ਦੇ ਲੜਕੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੁਖ ਸਿੰਘ (33) ਵਜੋਂ ਹੋਈ ਹੈ। ਉਹ ਪਿਛਲੇ 2 ਦਿਨਾਂ ਤੋਂ ਮੋਹਾਲੀ ਸਥਿਤ ਹਸਪਤਾਲ ਵਿਚ ਜ਼ੇਰੇ-ਇਲਾਜ ਸੀ।ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਨ ਤੋਂ ਬਾਅਦ ਨਿਊ ਆਫੀਸਰ ਕਾਲੋਨੀ ਚੌਕੀ ਦੀ ਪੁਲਸ ਵੱਲੋਂ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਗੁਰਮੁਖ ਸਿੰਘ ਨੂੰ ਸ਼ੁੱਕਰਵਾਰ ਰਾਤ 9 ਵਜੇ ਗੋਲੀ ਲੱਗੀ ਸੀ। ਇਸ ਤੋਂ ਬਾਅਦ ਉਸ ਨੂੰ ਮੋਹਾਲੀ ਦੇ ਇਕ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿਥੇ ਸ਼ਨੀਵਾਰ ਰਾਤ ਨੂੰ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਨਿਊ ਆਫੀਸਰ ਕਾਲੋਨੀ ਚੌਕੀ ਦੇ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਦੋਂ ਗੁਰਮੁਖ ਸਿੰਘ ਪਰਿਵਾਰ ਨਾਲ ਬੈਠਾ ਖਾਣਾ ਖਾ ਰਿਹਾ ਸੀ ਤਾਂ ਉਸ ਦਾ ਲਾਇਸੈਂਸੀ ਰਿਵਾਲਵਰ ਹੱਥ ਲੱਗ ਕੇ ਹੇਠਾਂ ਡਿੱਗ ਪਿਆ। ਗੋਲੀ ਸਿੱਧੀ ਗੁਰਮੁਖ ਸਿੰਘ ਦੇ ਸਿਰ ਵਿਚ ਵੱਜੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਇਕ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਬੀਤੀ ਰਾਤ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


Related News