ਸੜਕ ਹਾਦਸੇ ''ਚ ਢਾਬੇ ਦੇ ਮਾਲਕ ਦੀ ਮੌਤ

Saturday, Dec 09, 2017 - 04:33 AM (IST)

ਸੜਕ ਹਾਦਸੇ ''ਚ ਢਾਬੇ ਦੇ ਮਾਲਕ ਦੀ ਮੌਤ

ਬਹਿਰਾਮ, (ਆਰ.ਡੀ.ਰਾਮਾ)- ਫਗਵਾੜਾ–ਚੰਡੀਗੜ੍ਹ ਮੁੱਖ ਰਸਤੇ 'ਤੇ ਪਿੰਡ ਬਾਹੜ ਮਜਾਰਾ ਨੇੜੇ ਬੀਤੀ ਰਾਤ ਵਾਪਰੇ ਹਾਦਸੇ ਦੌਰਾਨ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚੌਕੀ ਇੰਚਾਰਜ ਮੇਹਲੀ ਬਲਵੀਰ ਸਿੰਘ ਨੇ ਦੱਸਿਆ ਕਿ ਅਰਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਰਕ੍ਰਿਸ਼ਨ ਨਗਰ ਫਗਵਾੜਾ, ਜੋ ਏ-ਵਨ ਢਾਬੇ ਦਾ ਮਾਲਕ ਸੀ, ਰਾਤ ਦੀ ਸ਼ਿਫਟ ਖਤਮ ਹੋਣ 'ਤੇ ਜਦੋਂ ਢਾਬੇ ਤੋਂ ਵਾਪਸ ਆਪਣੀ ਟਾਟਾ ਇੰਡੀਗੋ ਕਾਰ 'ਤੇ ਫਗਵਾੜੇ ਜਾ ਰਿਹਾ ਸੀ ਤਾਂ ਪਿੰਡ ਬਾਹੜ ਮਜਾਰਾ ਨੇੜੇ ਕਿਸੇ ਵਾਹਨ ਨਾਲ ਉਸ ਦੀ ਟੱਕਰ ਹੋ ਗਈ। ਹਾਦਸੇ 'ਚ ਅਰਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸਥਾਨ 'ਤੇ ਪਹੁੰਚੇ ਮੇਹਲੀ ਚੌਕੀ ਦੇ ਮੁਲਾਜ਼ਮਾਂ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News