ਘਰੇਲੂ ਕਲੇਸ਼ ਕਾਰਨ ਬੱਚਿਆਂ ਨੂੰ ਜ਼ਹਿਰ ਦੇ ਕੇ ਜੋੜੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
Monday, Feb 04, 2019 - 11:04 PM (IST)

ਬਟਾਲਾ, (ਸਾਹਿਲ, ਬੇਰੀ)–ਪਿੰਡ ਬਹਾਦੁਰ ਹੂਸੈਨ ਵਿਚ ਲਿਵ ਇਨ ਰਿਲੇਸ਼ਨ ਵਿਚ ਰਹੀ ਰਹੀ ਇਕ ਜੋੜੀ ਵਲੋਂ ਬੱਚਿਆਂ ਨੂੰ ਜ਼ਹਿਰ ਦੇ ਕੇ ਖੁਦ ਵੀ ਖੁਦਕੁਸ਼ੀ ਕਰਨ ਦੀ ਕੋਸ਼ੀਸ਼ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਨਰਗਿਸ ਆਪਣੇ ਪਤੀ ਦੀ ਮੌਤ ਮਗਰੋਂ ਆਪਣੇ 2 ਬੱਚਿਆਂ ਨਾਲ ਜਸਵਿੰਦਰ ਸਿੰਘ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿ ਰਹੀ ਸੀ। ਉਸ ਦਾ ਲਿਵ ਇਨ ਰਿਲੇਸ਼ਨ ਦਾ ਰਿਸ਼ਤਾ ਉਸਦੇ ਪਹਿਲੇ ਸੁਹਰੇ ਪਰਿਵਾਰ ਨੂੰ ਪਸੰਦ ਨਹੀਂ ਸੀ, ਜਿਸ ਕਾਰਨ ਨਰਗਿਸ ਦੇ 4 ਬੱਚਿਆਂ ਵਿਚੋਂ 2 ਬੱਚੇ ਨਰਗਿਸ ਨਾਲ ਨਹੀਂ ਸਗੋਂ ਆਪਣੇ ਚਾਚੇ ਨਾਲ ਰਹਿ ਰਹੇ ਸਨ। ਜਸਵਿੰਦਰ ਤੇ ਨਰਗਿਸ ਦੇ ਇਸ ਰਿਸ਼ਤੇ ਕਾਰਨ ਜਸਵਿੰਦਰ ਦੇ ਘਰ ਵਿਚ ਕਲੇਸ਼ ਰਹਿੰਦਾ ਸੀ। ਜਿਸ ਤੋਂ ਤੰਗ ਆ ਕੇ ਨਰਗਿਸ ਨੇ ਆਪਣੇ ਨਾਲ ਰਹਿ ਰਹੇ 2 ਬੱਚੇ ਇਕ ਬੇਟੀ ਹੈਪੀ (17) ਅਤੇ ਬੇਟਾ ਰਾਹੁਲ (14) ਨੂੰ ਪਾਣੀ ਵਿਚ ਸਲਫਾਸ ਮਿਲਾ ਕੇ ਪਿਲਾ ਦਿੱਤੀ ਤੇ ਫਿਰ ਖੁਦ ਨਰਗਿਸ ਤੇ ਜਸਵਿੰਦਰ ਨੇ ਵੀ ਜ਼ਹਿਰ ਨਿਗਲ ਲਈ। ਪਰਿਵਾਰ ਵਲੋਂ 4 ਜੀਆਂ ਨੂੰ ਹਸਪਤਾਲ ਲਿਆਂਦਾ ਗਿਆ। ਜਿਥੇ ਦੋਵਾਂ ਬੱਚਿਆਂ ਦੀ ਤਾਂ ਮੌਤ ਹੋ ਗਈ ਪਰ ਨਰਗਿਸ ਤੇ ਜਸਵਿੰਦਰ ਦੀ ਹਾਲਤ ਅਜੇ ਵੀ ਨਾਜੁਕ ਬਣੀ ਹੋਈ ਹੈ।
ਹਸਪਤਲਾ ਵਿਚ ਜ਼ੇਰੇ ਇਲਾਜ ਜਸਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਬਹਾਦੁਰ ਹੂਸੈਨ ਨੇ ਦੱਸਿਆ ਕਿ ਮੇਰੀਆਂ 2 ਸ਼ਾਦੀਆਂ ਹੋਈਆਂ ਹਨ ਤੇ ਦੋਵੇਂ ਪਤਨੀਆਂ ਮੇਰੇ ਕੋਲ ਰਹਿੰਦੀਆਂ ਹਨ। ਮੇਰਾ ਦੂਸਰਾ ਸਹੁਰਾ ਪਰਿਵਾਰ ਅਕਸਰ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਜਿਨ੍ਹਾਂ ਤੋਂ ਮੈਂ ਦੁਖੀ ਹੋ ਕੇ ਅੱਜ ਮੈਂ ਆਪਣੀ ਪਤਨੀ ਨਰਗਿਸ, ਹੈਪੀ ਲਡ਼ਕੀ 17 ਸਾਲ, ਰਾਹੁਲ ਲਡ਼ਕਾ 13 ਸਾਲ ਸਮੇਤ ਜ਼ਹਿਰੀਲੀ ਦਵਾਈ ਖਾ ਲਈ। ਥਾਣਾ ਰੰਗਡ਼ ਨੰਗਲ ਦੀ ਐੱਸ. ਐੱਚ. ਓ. ਬਲਜੀਤ ਕੌਰ ਨੇ ਮੌਕੇ ’ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲੈ ਕੇ ਆਪਣੀ ਕਾਰਵਾਈ ਆਰੰਭ ਕੀਤੀ।