ਕਾਰ ਦੀ ਲਪੇਟ ''ਚ ਆ ਕੇ ਬਟਾਲਾ ਵਾਸੀ ਵਿਅਕਤੀ ਦੀ ਮੌਤ
Wednesday, Jan 17, 2018 - 08:05 AM (IST)

ਜਲੰਧਰ, (ਸੁਧੀਰ)— ਲੰਮਾ ਪਿੰਡ ਚੌਕ ਕੋਲ ਕਾਰ ਦੀ ਲਪੇਟ ਵਿਚ ਆਉਣ ਨਾਲ ਬਟਾਲਾ ਵਾਸੀ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਨੰਬਰ 8 ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪ੍ਰੇਮ ਚੰਦ ਵਾਸੀ ਬਟਾਲਾ ਜ਼ਿਲਾ ਗੁਰਦਾਸਪੁਰ ਦੇ ਤੌਰ 'ਤੇ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਪ੍ਰੇਮ ਚੰਦ ਆਪਣੇ ਕਿਸੇ ਜਾਣ-ਪਛਾਣ ਵਾਲੇ ਨਾਲ ਜਲੰਧਰ ਆਇਆ ਸੀ। ਲੰਮਾ ਪਿੰਡ ਚੌਕ ਕੋਲ ਉਹ ਬੱਸ ਵਿਚੋਂ ਉਤਰਿਆ ਤਾਂ ਸੜਕ ਕਰਾਸ ਕਰਨ ਲੱਗਾ ਕਿ ਕਾਰ ਦੀ ਲਪੇਟ ਵਿਚ ਆਉਣ ਨਾਲ ਉਸਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।