ਅਫ਼ਸੋਸਜਨਕ ਖ਼ਬਰ: ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਫਤਿਹਗੜ੍ਹ ਭਾਦਸੋਂ ਦੇ ਕਿਸਾਨ ਦੀ ਮੌਤ

Friday, Apr 16, 2021 - 11:37 AM (IST)

ਅਫ਼ਸੋਸਜਨਕ ਖ਼ਬਰ: ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਫਤਿਹਗੜ੍ਹ ਭਾਦਸੋਂ ਦੇ ਕਿਸਾਨ ਦੀ ਮੌਤ

ਭਵਾਨੀਗੜ੍ਹ (ਕਾਂਸਲ ): ਜ਼ਿਲ੍ਹਾ ਸੰਗਰੂਰ ਦੇ ਸਬ ਡਵੀਜ਼ਨ ਭਵਾਨੀਗੜ੍ਹ ਦੇ ਪਿੰਡ ਫਤਿਹਗੜ੍ਹ ਭਾਦਸੋਂ ਦੇ ਇਕ ਕਿਸਾਨ ਦੀ ਦਿੱਲੀ ਕਿਸਾਨ ਅੰਦੋਲਨ ਤੋਂ ਬਿਮਾਰ ਹੋ ਕੇ ਪਿੰਡ ਵਾਪਸ ਪਰਤੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਲਿਆ 7ਲੱਖ ਦਾ ਕਰਜ਼ਾ ਪਰ ਨਹੀਂ ਮਿਲੀ 'ਜ਼ਿੰਦਗੀ'

ਇਸ ਸਬੰਧੀ ਪਿੰਡ ਦੇ ਸਰਪੰਚ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਕਿਸਾਨ  ਹਰਬੰਤ ਸਿੰਘ 8 ਅਪ੍ਰੈਲ ਨੂੰ ਦਿੱਲੀ ਤੇ ਬਾਰਡਰ ਕਿਸਾਨ ਅੰਦੋਲਨ ਵਿਚ ਗਿਆ ਸੀ, ਉਹ ਸਿੰਘੂ ਬਾਰਡਰ ਤੋਂ  14 ਅਪ੍ਰੈਲ ਦੀ ਸ਼ਾਮ  ਨੂੰ  ਵਾਪਸ ਆਇਆ ਤਾਂ ਉਸ ਨੂੰ ਸਹੀ ਢੰਗ ਨਾਲ ਸਾਹ ਨਹੀਂ ਆ ਰਿਹਾ ਸੀ,  ਜਿਸ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ  ਸੁਨਾਮ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਬੀਤੀ ਅੱਧੀ ਰਾਤ ਨੂੰ  ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿਛੇ ਵਿਧਵਾ ਤੋਂ ਇਲਾਵਾ  3 ਛੋਟੀਆਂ-ਛੋਟੀਆਂ ਕੁੜੀਆਂ ਅਤੇ  ਛੋਟਾ 1 ਪੁੱਤਰ ਛੱਡ ਗਿਆ।

ਇਹ ਵੀ ਪੜ੍ਹੋ: ਲਾਪਤਾ ਨੌਜਵਾਨ ਦੀ ਖ਼ੇਤਾਂ ’ਚੋਂ ਮਿਲੀ ਲਾਸ਼, ਸਰੀਰ ’ਤੇ ਨਜ਼ਰ ਆਏ ਨਿਸ਼ਾਨਾਂ ਨੇ ਖੜ੍ਹੇ ਕੀਤੇ ਕਈ ਸਵਾਲ


author

Shyna

Content Editor

Related News