ਵਿਅਕਤੀ ਦੀ ਸ਼ੱਕੀ ਹਾਲਾਤ ’ਚ ਮੌਤ
Tuesday, Jul 03, 2018 - 12:15 AM (IST)
ਅਬੋਹਰ (ਸੁਨੀਲ)- ਅਬੋਹਰ-ਹਨੂਮਾਨਗਡ਼੍ਹ ਰੋਡ ’ਤੇ ਸਥਿਤ ਮੁਹੱਲਾ ਗਰੀਨ ਐਵੇਨਿਊ ਗਲੀ ਨੰਬਰ 2 ਵਾਸੀ ਇਕ ਵਿਅਕਤੀ ਦੀ ਅੱਜ ਤਡ਼ਕੇ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਸਮਾਜ-ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਦੇ ਸਹਿਯੋਗ ਨਾਲ ਪੁਲਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ। ਜਾਣਕਾਰੀ ਮੁਤਾਬਕ ਗਰੀਨ ਐਵੇਨਿਊ ਗਲੀ ਨੰਬਰ 2 ਵਾਸੀ ਕਰੀਬ 45 ਸਾਲਾ ਅਮਨ ਗਿਲਹੋਤਰਾ ਪੁੱਤਰ ਪ੍ਰਫੁਲਿਤ ਰਾਏ, ਜੋ ਕਿ ਕਵਾਰਾ ਸੀ, ਅੱਜ ਤਡ਼ਕੇ ਗਲੀ ’ਚ ਮ੍ਰਿਤ ਹਾਲਤ ’ਚ ਪਿਆ ਸੀ। ਲੋਕਾਂ ਨੇ ਇਸ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਦੇ ਮੈਂਬਰਾਂ ਨੂੰ ਦਿੱਤੀ, ਜਿਸ ’ਤੇ ਬਿੱਟੂ ਨਰੂਲਾ ਅਤੇ ਸੋਨੂ ਗਰੋਵਰ ਮੌਕੇ ’ਤੇ ਪੁੱਜੇ ਅਤੇ ਨਗਰ ਥਾਣਾ ਨੰਬਰ 2 ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਸਹਾਇਕ ਸਬ- ਇੰਸਪੈਕਟਰ ਮਨਜੀਤ ਸਿੰਘ ਆਪਣੀ ਟੀਮ ਸਣੇ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ।
