ਰੇਲ ਗੱਡੀ ''ਚੋਂ ਡਿਗਣ ਕਾਰਨ ਨੌਜਵਾਨ ਦੀ ਮੌਤ

Wednesday, Dec 13, 2017 - 03:16 AM (IST)

ਰੇਲ ਗੱਡੀ ''ਚੋਂ ਡਿਗਣ ਕਾਰਨ ਨੌਜਵਾਨ ਦੀ ਮੌਤ

ਬਠਿੰਡਾ(ਪਰਮਿੰਦਰ)-ਬਠਿੰਡਾ ਛਾਉਣੀ ਰੇਲਵੇ ਸਟੇਸ਼ਨ ਨਜ਼ਦੀਕ ਇਕ ਨੌਜਵਾਨ ਦੀ ਚੱਲਦੀ ਰੇਲ ਗੱਡੀ 'ਚੋਂ ਡਿਗ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਮਿਲਦੇ ਹੀ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਮੌਕੇ 'ਤੇ ਪਹੁੰਚ ਕੇ ਜੀ. ਆਰ. ਪੀ. ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਰੇਲਵੇ ਟਰੈਕ 'ਤੇ ਇਕ ਨੌਜਵਾਨ ਦੀ ਲਾਸ਼ ਪਏ ਹੋਣ ਦੀ ਜਾਣਕਾਰੀ ਮਿਲੀ ਸੀ। ਇਸ 'ਤੇ ਸਹਾਰਾ ਦੇ ਵਰਕਰ ਰਾਜਿੰਦਰ ਕੁਮਾਰ ਤੇ ਹੋਰ ਮੌਕੇ 'ਤੇ ਪਹੁੰਚੇ, ਜਦਕਿ ਜੀ. ਆਰ. ਪੀ. ਦੇ ਹੌਲਦਾਰ ਗੁਰਪਾਲ ਸਿੰਘ ਨੇ ਵੀ ਮੌਕੇ 'ਤੇ ਪਹੁੰਚ ਕੇ ਪੜਤਾਲ ਕੀਤੀ। ਮ੍ਰਿਤਕ ਦੇ ਹੱਥ-ਪੈਰ ਟੁੱਟ ਚੁੱਕੇ ਸਨ ਅਤੇ ਇੰਝ ਜਾਪਦਾ ਸੀ ਕਿ ਉਕਤ ਨੌਜਵਾਨ ਤੇਜ਼ ਰਫਤਾਰ ਚੱਲ ਰਹੀ ਗੱਡੀ 'ਚੋਂ ਡਿਗ ਗਿਆ ਹੋਵੇਗਾ। ਮ੍ਰਿਤਕ ਦੀ ਜੇਬ 'ਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਉਸ ਦੀ ਪਛਾਣ ਧਰਮਪਾਲ (29) ਪੁੱਤਰ ਮਦਨ ਲਾਲ ਵਾਸੀ ਜੈਤੋ ਮੰਡੀ ਵਜੋਂ ਹੋਈ। ਸਹਾਰਾ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਕੇ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ, ਜਦਕਿ ਪੁਲਸ ਮਾਮਲੇ 'ਚ ਅਗਲੀ ਕਾਰਵਾਈ ਕਰ ਰਹੀ ਹੈ।


Related News