ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

Friday, Sep 08, 2017 - 06:41 AM (IST)

ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਇਕ ਕਿਸਾਨ ਦੀ ਖੇਤ ਵਿਚ ਮੋਟਰ ਚਲਾਉਣ ਮੌਕੇ ਕਰੰਟ ਲੱਗਣ ਨਾਲ ਮੌਤ ਹੋ ਗਈ। ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਠੀਕਰੀਵਾਲਾ ਰੋਡ ਜ਼ੀਰੋ ਪੁਆਇੰਟ ਨੇੜੇ ਕਿਸਾਨ ਭੁਪਿੰਦਰ ਸਿੰਘ (43) ਪੁੱਤਰ ਮੇਹਰ ਸਿੰਘ ਜੋ ਆਪਣੇ ਖੇਤ ਵਿਚ ਮੋਟਰ ਚਲਾਉਣ ਲਈ ਗਿਆ ਸੀ। ਜਿਸਨੂੰ ਮੋਟਰ ਦੇ ਸਟਾਟਰ ਤੋਂ ਕਰੰਟ ਲੱਗ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ ਪਹਿਲਾਂ ਸੀ. ਆਰ. ਪੀ. ਐੱਫ. ਫ਼ੌਜ ਵਿਚ ਆਪਣੀ ਸੇਵਾ ਵੀ ਨਿਭਾਅ ਚੁੱਕਾ ਹੈ। ਜੋ ਰਿਟਾਇਰਮੈਂਟ ਤੋਂ ਬਾਅਦ ਆਪਣੇ ਖੇਤ ਵਿਚ ਕਿਸਾਨ ਦੇ ਰੂਪ 'ਚ ਕੰਮ ਕਰਦਾ ਸੀ। ਮ੍ਰਿਤਕ ਦੇ ਲੜਕੇ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।


Related News