ਸੱਪ ਦੇ ਡੰਗਣ ਨਾਲ ਵਿਅਕਤੀ ਦੀ ਮੌਤ

Thursday, Aug 24, 2017 - 12:30 AM (IST)

ਸੱਪ ਦੇ ਡੰਗਣ ਨਾਲ ਵਿਅਕਤੀ ਦੀ ਮੌਤ

ਜਲਾਲਾਬਾਦ(ਟੀਨੂੰ)—ਸਥਾਨਕ ਸ਼ਹਿਰ ਦੇ ਮੰਨੇਵਾਲਾ ਰੋਡ 'ਤੇ ਰਹਿੰਦੇ ਇਕ ਵਿਅਕਤੀ ਦੀ ਸੱਪ ਦੇ ਡੰਗ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਵਿਅਕਤੀ ਰਾਜੇਸ਼ ਕੁਮਾਰ (34) ਪੁੱਤਰ ਸ਼ਾਂਗਾ ਰਾਮ ਦੇ ਭਰਾ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਭਰਾ ਅਤੇ ਉਸਦਾ ਪਰਿਵਾਰ ਬੀਤੇ ਸੋਮਵਾਰ ਦੀ ਰਾਤ ਨੂੰ ਘਰ ਦੇ ਵਿਹੜੇ ਵਿਚ ਸੁੱਤੇ ਪਏ ਸਨ। ਰਾਤ ਦੇ 2 ਵਜੇ ਦੇ ਕਰੀਬ ਮੇਰੇ ਭਰਾ ਨੂੰ ਮਹਿਸੂਸ ਹੋਇਆ ਕਿ ਉਸਨੂੰ ਕਿਸੇ ਕੀੜੇ ਨੇ ਡੰਗ ਲਿਆ ਹੈ, ਜਿਸ ਤੋਂ ਬਾਅਦ ਉਸਨੇ ਉਠ ਕੇ ਦੇਖਿਆ ਤਾਂ ਉਸਦੀ ਪਤਨੀ ਜਿਸ ਮੰਜੇ 'ਤੇ ਸੁੱਤੀ ਪਈ ਸੀ, ਉਸਦੇ ਨੇੜੇ ਇਕ ਸੱਪ ਬੈਠਾ ਹੋਇਆ ਸੀ ਅਤੇ ਉਹ ਸੱਪ ਉਸਦੀ ਪਤਨੀ ਨੂੰ ਵੀ ਡੰਗਣ ਵਾਲਾ ਸੀ ਪਰ ਰਾਜੇਸ਼ ਕੁਮਾਰ ਨੇ ਚੁਸਤੀ ਵਰਤਦੇ ਹੋਏ ਡਾਂਗ ਨਾਲ ਸੱਪ ਨੂੰ ਮਾਰ ਦਿੱਤਾ। ਇਸ ਦੌਰਾਨ ਰਾਜੇਸ਼ ਕੁਮਾਰ ਨੂੰ ਘਬਰਾਹਟ ਮਹਿਸੂਸ ਹੋਣ ਲੱਗੀ ਤਾਂ ਉਸਨੂੰ ਪਿੰਡ ਵਿਚ ਰਹਿੰਦੇ ਇਕ ਡਾਕਟਰ ਕੋਲ ਇਲਾਜ ਲਈ ਲਿਜਾਇਆ ਗਿਆ ਅਤੇ ਬਾਅਦ ਵਿਚ ਸਥਾਨਕ ਸ਼ਹਿਰ ਦੇ ਕਈ ਹਸਪਤਾਲਾਂ ਦੇ ਡਾਕਟਰਾਂ ਕੋਲ ਇਲਾਜ ਲਈ ਲਿਜਾਇਆ ਗਿਆ ਪਰ ਕਿਸੇ ਡਾਕਟਰ ਕੋਲ ਸੱਪ ਦੇ ਡੰਗਣ ਦਾ ਇਲਾਜ ਨਾ ਹੋਣ ਕਰਕੇ ਉਸਨੂੰ ਤੜਕਸਾਰ 4 ਵਜੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਾਇਆ ਗਿਆ। ਵਿਨੋਦ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ 5 ਵਜੇ ਦੇ ਕਰੀਬ ਰਾਜੇਸ਼ ਕੁਮਾਰ ਦੀ ਹਾਲਤ ਵਿਗੜ ਗਈ ਅਤੇ ਉਸਨੇ ਹਸਪਤਾਲ ਵਿਚ ਹੀ ਦਮ ਤੋੜ ਦਿੱਤਾ। ਮ੍ਰਿਤਕ ਰਾਜੇਸ਼ ਕੁਮਾਰ ਦੇ ਭਰਾ ਵਿਨੋਦ ਕੁਮਾਰ ਨੇ ਦੱਸਿਆ ਕਿ ਰਾਜੇਸ਼ ਕੁਮਾਰ ਪਿਛੇ ਆਪਣੀ ਪਤਨੀ ਅਤੇ ਦੋ ਛੋਟੀਆਂ-ਛੋਟੀਆਂ ਬੱਚੀਆਂ ਛੱਡ ਗਿਆ ਹੈ। ਉਸਨੇ ਦੱਸਿਆ ਕਿ ਰਾਜੇਸ਼ ਕੁਮਾਰ ਸਮੋਸਿਆਂ ਦੀ ਰੇਹੜੀ ਲਗਾ ਕੇ ਕੀਤੀ ਕਮਾਈ ਨਾਲ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਰ ਹੁਣ ਰਾਜੇਸ਼ ਕੁਮਾਰ ਦੀ ਮੌਤ ਤੋਂ ਬਾਅਦ ਘਰ ਵਿਚ ਕਮਾਈ ਕਰਨ ਵਾਲਾ ਕੋਈ ਵੀ ਨਹੀਂ ਰਿਹਾ। 


Related News