ਪਾਣੀ ''ਚ ਡੁੱਬਣ ਨਾਲ 5 ਸਾਲਾ ਬੱਚੇ ਦੀ ਮੌਤ

Sunday, Jul 02, 2017 - 01:46 AM (IST)

ਪਾਣੀ ''ਚ ਡੁੱਬਣ ਨਾਲ 5 ਸਾਲਾ ਬੱਚੇ ਦੀ ਮੌਤ

ਸਰਦੂਲਗੜ੍ਹ(ਚੋਪੜਾ)- ਸਬ-ਡਵੀਜ਼ਨ ਦੇ ਪਿੰਡ ਭੰਮੇ ਖੁਰਦ ਵਿਖੇ ਕਿਸਾਨ ਗੁਰਮੀਤ ਸਿੰਘ ਦੇ ਪੰਜ ਸਾਲਾ ਮਾਸੂਮ ਬੱਚੇ ਖੁਸ਼ਪ੍ਰੀਤ ਸਿੰਘ ਦੀ ਖੇਤਾਂ 'ਚ ਬਣੇ ਡੂੰਘੇ ਪਾਣੀ ਦੇ ਟੋਏ 'ਚ ਡੁੱਬਣ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਠੇਕੇ 'ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਦਾ ਹੈ। ਕੱਲ ਪਏ ਜ਼ੋਰਦਾਰ ਮੀਂਹ ਕਾਰਨ ਉਸ ਦੇ ਖੇਤਾਂ 'ਚ ਬਾਰਿਸ਼ ਦਾ ਪਾਣੀ ਭਰ ਗਿਆ ਸੀ। ਨਰਮੇ ਦੀ ਫਸਲ 'ਚੋਂ ਪਾਣੀ ਕੱਢਣ ਲਈ ਮੇਰੇ ਪਿਤਾ ਭੋਲਾ ਸਿੰਘ ਖੇਤਾਂ ਨੂੰ ਗਏ ਤਾਂ ਮੇਰਾ ਬੇਟਾ ਖੁਸ਼ਪ੍ਰੀਤ ਸਿੰਘ ਵੀ ਨਾਲ ਚਲਾ ਗਿਆ।  ਮੇਰੇ ਪਿਤਾ ਖੁਸ਼ਪ੍ਰੀਤ ਨੂੰ ਬਿਠਾ ਕੇ ਖੇਤਾਂ 'ਚ ਪਾਣੀ ਦੇਖਣ ਚਲੇ ਗਏ ਅਤੇ ਵਾਪਸ ਆ ਕੇ ਦੇਖਿਆ ਤਾਂ ਖੁਸ਼ਪ੍ਰੀਤ ਮੀਂਹ ਦੇ ਤੇਜ਼ ਪਾਣੀ ਦੇ ਵਹਾਅ ਨਾਲ ਬਣੇ ਡੂੰਘੇ ਟੋਏ 'ਚ ਡੁੱਬ ਗਿਆ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਅਚਾਨਕ ਹੋਈ ਇਸ ਮਾਸੂਮ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।


Related News