ਗੁਰਦਾਸਪੁਰ ਜੇਲ 'ਚ ਬੰਦ ਕੈਦੀ 'ਤੇ ਹੋਈ ਕੁੱਟਮਾਰ, ਟੁੱਟੀ ਬਾਂਹ

12/31/2019 5:09:33 PM

ਗੁਰਦਾਸਪੁਰ (ਵਿਨੋਦ ਗੁਪਤਾ)— ਕੇਂਦਰੀ ਜੇਲ ਗੁਰਦਾਸਪੁਰ 'ਚ ਕਤਲ ਕੇਸ 'ਚ ਬੰਦ ਚਾਰ ਕੈਦੀਆਂ ਨਾਲ ਜੇਲ ਅਧਿਕਾਰੀਆਂ ਵੱਲੋਂ ਕੁੱਟਮਾਰ ਕਰਨ ਅਤੇ ਇਕ ਕੈਦੀ ਦੀ ਬਾਂਹ ਟੁੱਟ ਜਾਣ ਕਾਰਨ ਉਸ ਨੂੰ ਅਦਾਲਤ ਦੇ ਆਦੇਸ਼ 'ਤੇ ਸਿਵਲ ਹਸਪਤਾਲ 'ਚ ਦਾਖਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ 'ਚ ਆਏ ਹਵਾਲਾਤੀ ਗੁਰਬਾਜ ਸਿੰਘ ਅਨੁਸਾਰ ਉਸ ਦੇ ਭਰਾ ਅਤੇ ਸਾਡੇ ਦੋ ਸਾਥੀਆਂ ਦਾ ਜੇਲ ਹਸਪਤਾਲ 'ਚ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਕਈ ਦਿਨਾਂ ਤੋਂ ਸਾਡੇ ਗਲਤ ਵਿਵਹਾਰ ਕੀਤਾ ਜਾ ਰਿਹਾ ਸੀ। ਉਥੇ ਹੀ ਦੂਜੇ ਪਾਸੇ ਜੇਲ ਅਧਿਕਾਰੀਆਂ ਨੇ ਕੈਦੀਆਂ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਚਾਰੋਂ ਕੈਦੀ ਲੰਬੇ ਸਮੇਂ ਤੋਂ ਜੇਲ 'ਚ ਵਾਤਾਵਰਣ ਨੂੰ ਖਰਾਬ ਕਰ ਰਹੇ ਸਨ ਅਤੇ ਰਾਹਤ ਪਾਉਣ ਲਈ ਝੂਠੀਆਂ ਸ਼ਿਕਾਇਤਾਂ ਕਰਦੇ ਆ ਰਹੇ ਹਨ।

ਕੀ ਹੈ ਪੂਰਾ ਮਾਮਲਾ
ਹਵਾਲਾਤੀ ਗੁਰਬਾਜ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਗੁਰਦੀਪ ਸਿੰਘ ਸਮੇਤ ਪਿੰਡ ਦੇ ਹੀ ਮਨਦੀਪ ਸਿੰਘ ਅਤੇ ਅੰਮੂ ਹੱਤਿਆ ਦੇ ਕੇਸ 'ਚ ਜੇਲ 'ਚ ਬੰਦ ਹਨ। ਉਨ੍ਹਾਂ ਕਿਹਾ ਕਿ ਲੰਮੇਂ ਸਮੇਂ ਤੋਂ ਹੀ ਜੇਲ 'ਚ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਸਾਡੇ ਨਾਲ ਗਾਲਾਂ ਅਤੇ ਕੁੱਟਮਾਰ ਵੀ ਕੀਤੀ ਜਾ ਰਹੀ ਸੀ। ਇਸ ਸਬੰਧੀ ਕੁਝ ਦਿਨ ਪਹਿਲਾਂ ਸਾਨੂੰ ਐਡੀਸ਼ਨਲ ਜ਼ਿਲਾ ਪ੍ਰਧਾਨ ਨੂੰ ਸ਼ਿਕਾਇਤ ਦਿੱਤੀ ਸੀ। ਉਦੋਂ ਤੋਂ ਸਾਡੇ 'ਤੇ ਤਸ਼ੱਦਦ ਵੱਧ ਗਿਆ ਸੀ। ਸਾਨੂੰ ਚੱਕੀ ਬੰਦ ਕੀਤਾ ਗਿਆ ਸੀ। ਰਾਤ ਦੇ ਸਮੇਂ ਸਾਡੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਬੀਤੇ ਦਿਨ ਮਾਂ ਨਿਰਮਲ ਕੌਰ ਉਸ ਨਾਲ ਮੁਲਾਕਾਤ ਕਰਨ ਆਈ ਤਾਂ ਸਾਡੀ ਮੁਲਾਕਾਤ ਨਹੀਂ ਕਰਵਾਉਣ ਦਿੱਤੀ ਗਈ। ਸਾਡੀ ਮਾਂ ਨਿਰਮਲ ਕੌਰ ਨੂੰ ਇਹ ਕਿਹਾ ਗਿਆ ਸੀ ਕਿ ਉਹ ਠੀਕ ਨਹੀਂ ਹੈ।
ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਅਦਾਲਤ 'ਚ ਬੀਤੇ ਦਿਨ ਹੀ ਸ਼ਿਕਾਇਤ ਦੇ ਕੇ ਸਾਡਾ ਇਲਾਜ ਕਰਵਾਉਣ ਦੀ ਗੁਹਾਰ ਲਗਾਈ ਸੀ ਅਤੇ ਅਦਾਲਤ ਦੇ ਆਦੇਸ਼ 'ਤੇ ਮੈਨੂੰ ਅੱਜ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਜਦਕਿ ਉਸ ਦੇ ਭਰਾ ਗੁਰਦੀਪ ਸਿੰਘ ਅਤੇ ਮਨਦੀਪ ਸਿੰਘ ਅਤੇ ਅੰਮੂ ਦਾ ਜੇਲ 'ਚ ਹੀ ਇਲਾਜ ਚੱਲ ਰਿਹਾ ਹੈ।

ਮਾਂ ਨੇ ਲਗਾਏ ਇਹ ਦੋਸ਼
ਨਿਰਮਲ ਕੌਰ ਨੇ ਦੱਸਿਆ ਕਿ ਬੀਤੇ ਦਿਨ ਜੇਲ 'ਚ ਹੀ ਕਿਸੇ ਨੇ ਮੈਨੂੰ ਦੱਸਿਆ ਕਿ ਜੇਲ ਅਧਿਕਾਰੀਆਂ ਵੱਲੋਂ ਕੁੱਟਮਾਰ ਕਰਨ ਨਾਲ ਗੁਰਬਾਜ ਦੀ ਬਾਂਹ ਟੁੱਟੀ ਹੋਈ ਹੈ ਅਤੇ ਜੇਲ 'ਚ ਹੀ ਇਲਾਜ ਚੱਲ ਰਿਹਾ ਹੈ, ਜਿਸ ਕਾਰਨ ਉਸ ਨੇ ਆਪਣੇ ਵਕੀਲ ਦੇ ਮੱਧ ਨਾਲ ਅਦਾਲਤ ਦਾ ਸਹਾਰਾ ਲਿਆ।

ਕੀ ਕਹਿਣਾ ਹੈ ਜੇਲ ਅਧਿਕਾਰੀਆਂ ਦਾ
ਇਸ ਮਾਮਲੇ 'ਚ ਜੇਲ ਅਧਿਕਾਰੀਆਂ ਦਾ ਕਹਿਣਾ ਹੈ ਇਨ੍ਹਾਂ ਚਾਰਾਂ ਨੇ ਜੇਲ ਦਾ ਵਾਤਾਵਰਣ ਖਰਾਬ ਕਰ ਰੱਖਿਆ ਸੀ। ਹੱਤਿਆ ਦੇ ਕੇਸ 'ਚ ਬੰਦ ਹਵਾਤਾਲੀ ਜੇਲ ਕੈਦੀਆਂ ਨਾਲ ਝਗੜਾ ਕਰਨ ਤੋਂ ਇਲਾਵਾ ਜੇਲ ਅਧਿਕਾਰੀਆਂ ਨਾਲ ਵੀ ਝਗੜਾ ਕਰਦੇ ਰਹਿੰਦੇ ਸਨ। ਇਸ ਦੇ ਬਾਰੇ ਅਦਾਲਤ ਨੂੰ ਪਹਿਲਾਂ ਹੀ ਸ਼ਿਕਾਇਤ ਦਿੱਤੀ ਹੋਈ ਹੈ। ਜੇਲ ਅਧਿਕਾਰੀਆਂ ਅਨੁਸਾਰ ਗੁਰਬਾਜ ਵੱਲੋਂ ਜੋ ਕੁੱਟਮਾਰ ਦੇ ਦੋਸ਼ ਲਗਾਏ ਜਾ ਰਹੇ ਹਨ, ਉਹ ਗਲਤ ਹਨ ਅਤੇ ਜੋ ਸੱਟ ਲੱਗੀ ਹੈ ਉਹ ਕੈਦੀਆਂ ਦੇ ਨਾਲ ਹੋਈ ਹੱਥੋਪਾਈਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜੇਲ 'ਚ ਕੈਦੀਆਂ ਨਾਲ ਕੁੱਟਮਾਰ ਨਹੀਂ ਕੀਤੀ ਜਾਂਦੀ ਹੈ। ਜੇਕਰ ਮਾਮਲੇ ਦੀ ਜਾਂਚ ਹੋਵੇਗੀ ਤਾਂ ਸਾਡੀ ਸੱਚਾਈ ਸਾਹਮਣੇ ਆਵੇਗੀ।  


shivani attri

Content Editor

Related News