ਫਿਲੌਰ ਵਿਖੇ ਜ਼ਮਾਨਤ ’ਤੇ ਆਏ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

Saturday, Apr 09, 2022 - 03:54 PM (IST)

ਫਿਲੌਰ ਵਿਖੇ ਜ਼ਮਾਨਤ ’ਤੇ ਆਏ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਫਿਲੌਰ (ਭਾਖੜੀ)- ਸ਼ਹਿਰ ਵਿਚ ਹੋਈ ਗੈਂਗਵਾਰ ਦੀ ਵਾਰਦਾਤ ਦੌਰਾਨ ਕੁਝ ਦਿਨ ਪਹਿਲਾਂ ਜ਼ਮਾਨਤ ’ਤੇ ਆਏ ਸ਼ਿਵਾ ’ਤੇ ਬੀਤੇ ਦਿਨ ਕਾਰ ਸਵਾਰ ਹਮਲਾਵਰਾਂ ਨੇ ਪਿਸਤੌਲ ਤਾਣ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਹੱਲਾ ਮਿੱਠਾ ਖੂਹ ਦੇ ਰਹਿਣ ਵਾਲੇ ਸ਼ਿਵਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹ ਜ਼ਮਾਨਤ ’ਤੇ ਜੇਲੋਂ ਬਾਹਰ ਆਇਆ ਹੈ। ਜਦੋਂ ਉਹ ਜੇਲ੍ਹ ਵਿਚ ਬੰਦ ਸੀ ਤਾਂ ਵਿਜੇ ਅਤੇ ਕਰਨ ਆਪਣੇ ਸਾਥੀਆਂ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਬਾਕਾਇਦਾ ਉਸ ਦੇ ਘਰ ਆਏ ਅਤੇ ਉਸ ਦੀ ਮਾਤਾ ਨੂੰ ਸ਼ਿਵਾ ਨੂੰ ਜੇਲ ਤੋਂ ਬਾਹਰ ਆਉਂਦੇ ਹੀ ਜਾਨੋਂ ਮਾਰਨ ਦੀ ਧਮਕੀ ਦੇ ਕੇ ਗਏ ਸਨ।

ਬੀਤੇ ਦਿਨ ਦੁਪਹਿਰ ਨੂੰ ਜਦੋਂ ਉਹ ਘਰੋਂ ਦੁੱਧ ਲੈਣ ਲਈ ਜਿਉਂ ਹੀ ਬਾਹਰ ਨਿਕਲਿਆ ਤਾਂ ਇਕ ਸਫੇਦ ਰੰਗ ਦੀ ਕਾਰ ਉਸ ਕੋਲ ਆ ਕੇ ਰੁਕੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦਾ, ਉਸੇ ਸਮੇਂ ਕਰਨ ਅਤੇ ਵਿਜੇ ਕਾਰ ’ਚੋਂ ਬਾਹਰ ਨਿਕਲੇ, ਜਿਨ੍ਹਾਂ ਦੇ ਹੱਥਾਂ ਵਿਚ ਰਿਵਾਲਵਰ ਫੜੇ ਹੋਏ ਸਨ, ਨੇ ਉਸ ’ਤੇ ਤਾਣ ਦਿੱਤੇ। ਇਸ ਦੌਰਾਨ ਕਾਰ ਵਿਚ ਬੈਠੇ ਉਨ੍ਹਾਂ ਦੇ ਸਾਥੀ ਵੀ ਬਾਹਰ ਆ ਗਏ ਅਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ:  ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

ਰੌਲੇ ਦੀਆਂ ਅਵਾਜ਼ਾਂ ਸੁਣ ਕੇ ਮੁਹੱਲਾ ਨਿਵਾਸੀ ਅਤੇ ਉਸ ਦੀ ਮਾਤਾ ਵੀ ਘਰੋਂ ਬਾਹਰ ਆ ਗਈ। ਉਸ ਦੀ ਮਾਤਾ ਬਚਾਅ ਕਰਦੇ ਹੋਏ ਹਮਲਾਵਰਾਂ ਨਾਲ ਭਿੜ ਗਈ ਤਾਂ ਹਮਲਾਵਰ ਦੇ ਹੱਥੋਂ ਰਿਵਾਲਵਰ ਥੱਲੇ ਡਿੱਗ ਗਿਆ ਅਤੇ ਇਕ ਹਮਲਾਵਰ ਦਾ ਪਰਸ ਵੀ ਉਥੇ ਹੀ ਡਿੱਗ ਪਿਆ, ਜਿਸ ਵਿਚ ਉਸ ਦੇ ਸ਼ਨਾਖਤੀ ਕਾਰਡ ਪਏ ਸਨ। ਹਮਲਾਵਰ ਰਿਵਾਲਵਰ ਚੁੱਕ ਕੇ ਕਾਰ ’ਚ ਬੈਠ ਕੇ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਬਲਵਿੰਦਰ ਸਿੰਘ ਭਾਰੀ ਪੁਲਸ-ਫੋਰਸ ਨਾਲ ਉਥੇ ਪੁੱਜੇ। ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਕੇ ਪੁਲਸ ਪਾਰਟੀ ਨਾਲ ਉਸ ਵੱਲ ਗਏ, ਜਿਸ ਪਾਸੇ ਹਮਲਵਾਰ ਫਰਾਰ ਹੋਏ ਤਾਂ ਅਗਲੇ ਹੀ ਚੌਕ ’ਚ ਪੁਲਸ ਨੂੰ ਹਮਲਾਵਰਾਂ ਦੀ ਪੈਂਚਰ ਖੜ੍ਹੀ ਕਾਰ ਮਿਲ ਗਈ, ਜਿਸ ਨੂੰ ਉਹ ਉਥੇ ਹੀ ਛੱਡ ਕੇ ਨਿਕਲ ਗਏ। ਪੁਲਸ ਕ੍ਰੇਨ ਦੀ ਮਦਦ ਨਾਲ ਕਾਰ ਚੁੱਕ ਕੇ ਥਾਣੇ ਲੈ ਗਈ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ ਬਿਆਨ, ਸਿਆਸੀ ਨੇਤਾ ਮਾੜੇ ਪ੍ਰਚਾਰ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰਨ

ਇਸ ਸਬੰਧੀ ਪੁੱਛਣ ’ਤੇ ਥਾਣਾ ਮੁਖੀ ਨੇ ਦੱਸਿਆ ਕਿ ਸ਼ਿਵਾ ਅਤੇ ਹਮਲਾ ਕਰਨ ਵਾਲੇ ਗੁੱਟ ਦੀ ਆਪਸ ’ਚ ਪੁਰਾਣੀ ਰੰਜ਼ਿਸ਼ ਹੈ। ਹਮਲਾਵਰਾਂ ਕੋਲ ਰਿਵਾਲਵਰ ਸੀ, ਇਸ ਦਾ ਜਾਂਚ ਤੋਂ ਬਾਅਦ ਪਤਾ ਲੱਗ ਸਕੇਗਾ। ਹਾਲ ਦੀ ਘੜੀ ਉਨ੍ਹਾਂ ਨੂੰ ਸੀ. ਸੀ. ਟੀ. ਵੀ. ਕੈਮਰਿਆਂ ’ਚ ਜੋ ਕੁਝ ਨਜ਼ਰ ਆਇਆ, ਉਸ ਦੀ ਅੱਗੇ ਜਾਂਚ ਕਰ ਰਹੇ ਹਨ। ਕਿਸੇ ਵੀ ਕੀਮਤ ’ਤੇ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ, ਜੋ ਕੋਈ ਵੀ ਕਾਨੂੰਨ ਤੋੜੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ’ਚ ਚੋਣਾਂ ਤੋਂ ਬਾਅਦ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਆਏ ਦਿਨ ਪ੍ਰਦੇਸ਼ ਦੇ ਕਿਸੇ ਨਾ ਕਿਸੇ ਸ਼ਹਿਰ ’ਚ ਗੈਂਗਸਟਰਾਂ ਵੱਲੋਂ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦੋ ਖਿਡਾਰੀਆਂ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮਾਰਿਆ ਗਿਆ। ਬੀਤੇ ਦਿਨੀਂ ਜਲੰਧਰ ’ਚ ਕ੍ਰਿਕਟ ਖੇਡ ਰਹੇ ਇਕ ਖਿਡਾਰੀ ’ਤੇ ਵੀ ਕੁਝ ਲੋਕਾਂ ਵੱਲੋਂ ਹਮਲਾ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਵਿਰੋਧੀ ਧਿਰ ਲਗਾਤਾਰ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਉਸ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਨਿਸ਼ਾਨੇ ਸਾਧ ਰਹੇ ਹਨ।

ਇਹ ਵੀ ਪੜ੍ਹੋ: ਬਠਿੰਡਾ ਪੁੱਜੇ CM ਭਗਵੰਤ ਮਾਨ ਨੇ ਕਿਹਾ- ਅਜਿਹੀ ਪਲਾਨਿੰਗ ਕਰਾਂਗੇ ਕਿ ਅੰਗਰੇਜ਼ ਵੀ ਇਥੇ ਨੌਕਰੀਆਂ ਮੰਗਣ ਆਉਣਗੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News