ਜ਼ਮੀਨੀ ਰੰਜਿਸ਼ ਕਾਰਨ ਕੀਤਾ ਜਾਨਲੇਵਾ ਹਮਲਾ, ਭੰਨੀ ਕਾਰ
Friday, Jun 23, 2017 - 01:04 PM (IST)
ਲੁਧਿਆਣਾ (ਅਨਿਲ)- ਥਾਣਾ ਮੇਹਰਬਾਨ ਅਧੀਨ ਆਉਂਦੇ ਪਿੰਡ ਸਸਰਾਲੀ ਕਾਲੋਨੀ ਦੇ ਰਹਿਣ ਵਾਲੇ ਸੁਖਦੇਵ ਸਿੰਘ ਪੁੱਤਰ ਅਵਤਾਰ ਸਿੰਘ ਨੇ ਅੱਜ ਪੁਲਸ ਕਮਿਸ਼ਨਰ ਤੋਂ ਮੰਗ ਕਰਦਿਆਂ ਦੱਸਿਆ ਕਿ ਉਹ ਖੇਤੀਬਾੜੀ ਦਾ ਧੰਦਾ ਕਰਦਾ ਹੈ। 19 ਜੂਨ ਦੀ ਰਾਤ ਕਰੀਬ 10 ਵਜੇ ਉਹ ਆਪਣੀ ਗੱਡੀ 'ਤੇ ਸਵਾਰ ਹੋ ਕੇ ਆਪਣੇ ਖੇਤ ਜਾ ਰਿਹਾ ਸੀ ਕਿ ਰਸਤੇ ਵਿਚ ਸੜਕ ਦੇ ਕਿਨਾਰੇ ਇਸੇ ਪਿੰਡ ਦੇ ਲੋਕ ਮੋਹਨ ਸਿੰਘ ਪੁੱਤਰ ਤਰਸੇਮ ਸਿੰਘ ਅਤੇ ਉਸਦਾ ਭਰਾ ਸਨੀ ਸਿੰਘ ਅਤੇ ਸ਼ੇਰਾ ਪੁੱਤਰ ਬਲਵੀਰ ਸਿੰਘ ਆਪਣੇ ਤਿੰਨ ਚਾਰ ਸਾਥੀਆਂ ਨਾਲ ਖੜ੍ਹੇ ਸਨ। ਜਦ ਉਹ ਉਥੋਂ ਲੰਘਣ ਲੱਗਾ ਤਾਂ ਗੱਡੀ ਨੂੰ ਰੋਕਿਆ ਪਰ ਮੈਂ ਕਾਰ ਰੋਕਣ ਦੀ ਬਜਾਏ ਭਜਾ ਲਈ। ਸਾਰੇ ਮੇਰੀ ਕਾਰ ਦਾ ਪਿੱਛਾ ਕਰਨ ਲੱਗੇ, ਜਿਸ 'ਤੇ ਮੇਰੀ ਗੱਡੀ 'ਚ ਟੱਕਰ ਮਾਰੀ ਅਤੇ ਮੇਰੀ ਗੱਡੀ ਦੇ ਸਾਹਮਣੇ ਆ ਕੇ ਰੋਕ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਤੇ ਗੱਡੀ ਵੀ ਭੰਨੀ, ਜਿਸ 'ਤੇ ਮੇਰੇ ਪਰਿਵਾਰ ਨੇ ਮੈਨੂੰ ਸੀ. ਐੱਮ. ਸੀ. ਦਾਖਲ ਕਰਵਾਇਆ। ਇਸ ਦੌਰਾਨ ਮੇਰਾ ਪਰਸ ਅਤੇ ਮੋਬਾਇਲ ਵੀ ਗੱਡੀ ਵਿਚੋਂ ਕੱਢ ਲਿਆ ਗਿਆ। ਪੀੜਤ ਨੇ ਦੱਸਿਆ ਕਿ ਹਮਲਾ ਕਰਨ ਵਾਲਿਆਂ 'ਚ ਦੋ ਤਿੰਨ ਦੋਸ਼ੀ ਹੁਣੇ ਹੀ ਜੇਲ ਤੋਂ ਬਾਹਰ ਆਏ ਹਨ ਅਤੇ ਇਹ ਨਸ਼ੇ ਕਰਨ ਦੇ ਆਦੀ ਹਨ। ਪੀੜਤ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਇਸ ਸਬੰਧ ਵਿਚ ਥਾਣਾ ਮੇਹਰਬਾਨ ਇੰਚਾਰਜ ਪਵਿੱਤਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ। ਦੋਸ਼ੀਆਂ ਖਿਲਾਫ ਕੁੱਟਮਾਰ ਕਰ ਕੇ ਲੁੱਟਣ ਦਾ ਮਾਮਲਾ ਦਰਜ ਕਰ ਲਿਆ ਗਿਆ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।