30 ਸਾਲਾ ਵਿਅਕਤੀ ਦੀ ਖੇਤਾਂ ''ਚੋਂ ਲਾਸ਼ ਮਿਲੀ

Thursday, Apr 15, 2021 - 12:37 PM (IST)

30 ਸਾਲਾ ਵਿਅਕਤੀ ਦੀ ਖੇਤਾਂ ''ਚੋਂ ਲਾਸ਼ ਮਿਲੀ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਤਹਿਸੀਲ ਬਾਬਾ ਬਕਾਲਾ ਸਾਹਿਬ ਤੋਂ ਕੁਝ ਦੂਰੀ `ਤੇ ਸਥਿਤ ਕਸਬਾ ਬਿਆਸ ਦੀ ਇਕ ਮਹੱਤਵਪੂਰਨ ਕਾਲੌਨੀ ਗੁਰੂ ਨਾਨਕਪੁਰਾ `ਚ ਦੁਖਦਾਈ ਘਟਨਾ ਵਾਪਰਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਨਾਨਕਪੁਰਾ (ਬਿਆਸ) ਨਿਵਾਸੀ 30 ਸਾਲਾ ਹਰੀ ਸਿੰਘ ਪੁੱਤਰ ਨਿਰਮਲ ਸਿੰਘ ਜੋ ਕਿ ਕੱਲ੍ਹ ਹੀ ਟਾਟਾ ਸ਼ਹਿਰ ਤੋਂ ਵਾਪਸ ਪਰਤਿਆ ਸੀ ਕਿ ਅਚਾਨਕ ਅੱਜ ਉਸਦੀ ਪਿੰਡ ਦੇ ਖੇਤਾਂ `ਚੋਂ ਲਾਸ਼ ਮਿਲਣ `ਤੇ ਨਜ਼ਦੀਕੀ ਕਾਲੌਨੀ ਵਾਸੀਆਂ `ਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਇਸ ਘਟਨਾ ਦਾ ਅੱਜ ਸਵੇਰੇ ਪਤਾ ਲੱਗਣ `ਤੇ ਥਾਣਾ ਬਿਆਸ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ `ਤੇ ਸਹਾਇਕ ਸਬ ਇੰਸ. ਬਲਕਾਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਮੌਕੇ `ਤੇ ਪੁੱਜੇ।

ਇਹ ਵੀ ਪੜ੍ਹੋ : ਮੰਡੀ ’ਚ ਨਹੀ ਪਹੁੰਚੀ ਇੱਕ ਵੀ ਬੋਰੀ ਤੇ ਨਾ ਪੁੱਜੇ ਅਧਿਕਾਰੀ , ਸਰਕਾਰ ਦੇ ਕਣਕ ਖ਼ਰੀਦ ਦੇ ਦਾਅਵੇ ਹੋਏ ਖੋਖਲੇ ਸਾਬਤ

PunjabKesari

ਪੁਲਸ ਪਾਰਟੀ ਵਲੋਂ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਗਿਆ। ਮ੍ਰਿਤਕ ਹਰੀ ਸਿੰਘ ਦੇ ਪਿਤਾ ਨਿਰਮਲ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ `ਤੇ ਪੁਲਸ ਨੇ ਜ਼ੇਰੇ ਦਫਾ 174 ਸੀ. ਆਰ. ਪੀ. ਸੀ. ਅਧੀਨ ਮਾਮਲਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਅਫ਼ਸੋਸ ਕਰਨ ਜਾ ਰਹੇ ਲੋਕਾਂ ਨਾਲ ਭਰਿਆ ਛੋਟਾ ਹਾਥੀ ਪਲਟਣ ਕਾਰਨ ਕਈ ਜ਼ਖ਼ਮੀ  

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News