ਹੁਸ਼ਿਆਰਪੁਰ ਨੇੜੇ ਨਹਿਰ 'ਚ ਡਿੱਗੀ ਬਰੇਜ਼ਾ ਗੱਡੀ 'ਚੋਂ ਮਿਲੀ NRI ਵਕੀਲ ਦੀ ਲਾਸ਼
Friday, Jun 02, 2023 - 02:05 PM (IST)
ਹਾਜੀਪੁਰ/ਕਪੂਰਥਲਾ (ਜੋਸ਼ੀ)-ਤਲਵਾੜਾ ਵਿਖੇ ਪੈਂਦੀ ਸ਼ਾਹ ਨਹਿਰ ’ਚ ਇਕ ਬਰੇਜ਼ਾ ਗੱਡੀ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈI ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੁਪਹਿਰ ਨੂੰ ਇਕ ਬਰੇਜ਼ਾ ਗੱਡੀ ਵਿਚ ਸਿਰਫ਼ ਇਕ ਵਿਅਕਤੀ ਹੀ ਸਵਾਰ ਸੀ, ਅਤੇ ਇਹ ਗੱਡੀ ਸ਼ਾਹ ਨਹਿਰ ’ਚ ਜਾ ਡਿੱਗੀ। ਲੋਕਾਂ ਨੇ ਜਦੋਂ ਗੱਡੀ ਨਹਿਰ ’ਚ ਰੁੜ੍ਹਦੀ ਜਾਂਦੀ ਵੇਖੀ ਤਾਂ ਇਸ ਦੀ ਸੂਚਨਾ ਤਲਵਾੜਾ ਪੁਲਸ ਨੂੰ ਦਿੱਤੀ I ਸੂਚਨਾ ਮਿਲਦੇ ਹੀ ਤਲਵਾੜਾ ਪੁਲਸ ਦੇ ਐੱਸ. ਐੱਚ. ਓ. ਹਰਗੁਰਦੇਵ ਸਿੰਘ ਆਪਣੀ ਪੁਲਸ ਪਾਰਟੀ ਨਾਲ ਜਦੋਂ ਘਟਨਾ ਵਾਲੀ ਥਾਂ ’ਤੇ ਪੁੱਜੇ ਤਾਂ ਵੇਖਦੇ ਹੀ ਵੇਖਦੇ ਗੱਡੀ ਨਹਿਰ ’ਚ ਡੁੱਬ ਗਈ I
ਇਹ ਵੀ ਪੜ੍ਹੋ- ਜਲੰਧਰ 'ਚ ਕੇਂਦਰੀ ਆਗੂਆਂ ਦਾ ਮਾਸਟਰ ਪਲਾਨ ਫਲਾਪ, ਨੇਤਾਵਾਂ ਦੀ ਮਨਮਰਜ਼ੀ ਕਰਨ ਦੀ ਨੀਤੀ ਲੈ ਡੁੱਬੀ ਭਾਜਪਾ ਦੀ ਬੇੜੀ
ਪੁਲਸ ਨੇ ਤਿੰਨ ਘੰਟੇ ਦੀ ਸਖ਼ਤ ਮਿਹਨਤ ਦੇ ਨਾਲ ਅਤੇ ਗੋਤਾਖੋਰਾਂ ਸਣੇ ਕਰੇਨ ਦੀ ਸਹਾਇਤਾ ਨਾਲ ਗੱਡੀ ਨੂੰ ਬਾਹਰ ਕੱਢਿਆI ਉਦੋਂ ਤਕ ਗੱਡੀ ਚਾਲਕ ਐੱਨ. ਆਰ. ਆਈ. ਯੋਗਰਾਜ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਕਪੂਰਥਲਾ ਦੀ ਮੌਤ ਹੋ ਚੁਕੀ ਸੀ। ਯੋਗਰਾਜ ਸਿੰਘ ਪੇਸ਼ੇ ਵਜੋਂ ਵਕੀਲ ਸਨ। ਜੋ ਆਪਣੀ ਬਰੇਜ਼ਾ ਗੱਡੀ ਨੰਬਰ ਪੀ. ਬੀ. 09-ਏ. ਐੱਚ.-0233 ਵਿਚ ਤਲਵਾੜਾ ਵਿਖੇ ਆਇਆ ਸੀ I ਸਮਾਚਾਰ ਲਿਖੇ ਜਾਣ ਤੱਕ ਤਲਵਾੜਾ ਪੁਲਸ ਨੇ ਲਾਸ਼ ਅਤੇ ਗੱਡੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਘਟਨਾ ਦੀ ਜਾਂਚ ਪੜਤਾਲ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ I
ਇਹ ਵੀ ਪੜ੍ਹੋ- ਪੰਜਾਬ 'ਚ ਭਾਰੀ ਮੀਂਹ ਮਗਰੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani