ਗੰਦੇ ਨਾਲੇ ''ਚੋਂ ਮਿਲੀ ਨੌਜਵਾਨ ਦੀ ਲਾਸ਼! ਇਲਾਕੇ ''ਚ ਫ਼ੈਲੀ ਸਨਸਨੀ

Sunday, Nov 02, 2025 - 11:47 AM (IST)

ਗੰਦੇ ਨਾਲੇ ''ਚੋਂ ਮਿਲੀ ਨੌਜਵਾਨ ਦੀ ਲਾਸ਼! ਇਲਾਕੇ ''ਚ ਫ਼ੈਲੀ ਸਨਸਨੀ

ਮੋਗਾ (ਕਸ਼ਿਸ਼): ਮੋਗਾ ਦੇ ਬਾਹੋਨਾ ਰੋਡ 'ਤੇ ਗੰਦੇ ਪਾਣੀ ਦੇ ਨਾਲੇ ਵਿਚੋਂ ਇਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤ 'ਚੋਂ ਮਿਲੀ ਹੈ। ਇਸ ਨਾਲ ਇਲਾਕੇ ਵਿਚ ਸਨਸਨੀ ਫ਼ੈਲ ਗਈ। ਫ਼ਿਲਹਾਲ ਨਾ ਤਾਂ ਨੌਜਵਾਨ ਦੀ ਪਛਾਣ ਹੋ ਸਕੀ ਹੈ ਤੇ ਨਾ ਹੀ ਇਹ ਗੱਲ ਸਾਫ਼ ਹੋ ਸਕੀ ਹੈ ਕਿ ਨੌਜਵਾਨ ਦਾ ਕਤਲ ਕੀਤ ਗਿਆ ਹੈ ਜਾਂ ਇਹ ਮਾਮਲਾ ਖ਼ੁਦਕੁਸ਼ੀ ਦਾ ਹੈ। ਪੁਲਸ ਵੱਲੋਂ ਸੂਚਨਾ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਕਿੰਨ੍ਹਾਂ ਔਰਤਾਂ ਨੂੰ ਮਿਲਣਗੇ 1000-1000 ਰੁਪਏ? ਸਕੀਮ ਦੀਆਂ ਸ਼ਰਤਾਂ ਬਾਰੇ ਮੰਤਰੀ ਦਾ ਵੱਡਾ ਬਿਆਨ

ਇਸ ਦੀ ਸੂਚਨਾ ਤੁਰੰਤ ਮੋਗਾ ਪੁਲਸ ਨੂੰ ਦਿੱਤੀ ਗਈ। ਥਾਣਾ ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਰਵੀ ਬਾਂਸਲ ਆਪਣੀ ਫ਼ੋਰਸ ਦੇ ਨਾਲ ਪਹੁੰਚੇ ਤੇ ਮੋਗਾ ਦੀ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਮ੍ਰਿਤਕ ਦੀ ਪਛਾਣ ਨਾ ਹੋ ਸਕਣ ਕਾਰਨ ਲਾਸ਼ ਨੂੰ 72 ਘੰਟਿਆਂ ਲਈ ਮੋਗਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ। ਪੁਲਸ ਵੱਲੋਂ ਇਸ ਦੀ ਪਛਾਣ ਲਈ ਪੋਸਟਰ ਵੀ ਲਗਾਏ ਜਾ ਰਹੇ ਹਨ। 


author

Anmol Tagra

Content Editor

Related News