ਹਾਜੀਪੁਰ 'ਚ ਨਹਿਰ ਨੇੜਿਓਂ ਗੇਟਾਂ 'ਚੋਂ ਮਿਲੀ ਵਿਅਕਤੀ ਤੇ ਕੁੜੀ ਦੀ ਲਾਸ਼, ਫੈਲੀ ਸਨਸਨੀ

Thursday, Feb 01, 2024 - 06:45 PM (IST)

ਹਾਜੀਪੁਰ 'ਚ ਨਹਿਰ ਨੇੜਿਓਂ ਗੇਟਾਂ 'ਚੋਂ ਮਿਲੀ ਵਿਅਕਤੀ ਤੇ ਕੁੜੀ ਦੀ ਲਾਸ਼, ਫੈਲੀ ਸਨਸਨੀ

ਹਾਜੀਪੁਰ (ਜੋਸ਼ੀ)- ਮੁਕੇਰੀਆਂ ਹਾਈਡਲ ਨਹਿਰ ਦੇ ਪਾਵਰ ਹਾਊਸ ਨੰਬਰ ਤਿੰਨ ਦੇ ਗੇਟਾਂ ਚੋਂ ਅੱਜ ਇਕ ਵਿਅਕਤੀ ਅਤੇ ਕੁੜੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ I ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਪੰਕਜ ਕੁਮਾਰ ਨੇ ਦਸਿਆ ਹੈ ਕਿ ਸਾਨੂੰ ਮੁਕੇਰੀਆਂ ਹਾਈਡਲ ਨਹਿਰ ਦੇ ਪਾਵਰ ਹਾਉਸ ਨੰਬਰ ਤਿੰਨ ਦੇ ਗੇਟਾਂ ਤੋਂ ਸੂਚਨਾ ਮਿਲੀ ਸੀ ਕਿ ਪਾਵਰ ਹਾਊਸ ਨੰਬਰ ਤਿੰਨ ਦੇ ਗੇਟਾਂ 'ਚ ਦੋ ਲੋਕਾਂ ਦੀਆਂ ਲਾਸ਼ਾਂ ਆਈਆਂ ਹਨ I 

ਸੂਚਨਾ ਮਿਲਦੇ ਹੀ ਹਾਜੀਪੁਰ ਪੁਲਸ ਦੇ ਏ. ਐੱਸ. ਆਈ. ਓਮ ਪ੍ਰਕਾਸ਼ ਆਪਣੀ ਪੁਲਸ ਪਾਰਟੀ ਦੇ ਨਾਲ ਪਾਵਰ ਹਾਊਸ ਨੰਬਰ ਤਿੰਨ ਦੇ ਗੇਟਾਂ 'ਤੇ ਪੁੱਜੇ ਅਤੇ ਨਹਿਰ ਕਰਮਚਾਰੀਆਂ ਦੇ ਸਹਿਯੋਗ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ। ਇਕ ਵਿਅਕਤੀ ਦੀ ਉਮਰ 35 ਸਾਲ ਅਤੇ ਕੁੜੀ ਦੀ ਉਮਰ ਕਰੀਬ 25 ਸਾਲ ਦੱਸੀ ਜਾ ਰਹੀ ਹੈ I ਦੋਹਾਂ ਲਾਸ਼ਾਂ ਨੂੰ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ 72 ਘੰਟਿਆਂ ਲਈ ਪਛਾਣ ਲਈ ਰੱਖਿਆ ਗਿਆ ਹੈ I

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਇਕ ਨੌਜਵਾਨ ਦੀ ਮੌਤ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News