ਲੁਧਿਆਣਾ ''ਚ ਮਿਲੀ ਅਣਪਛਾਤੀ ਜਨਾਨੀ ਦੀ ਲਾਸ਼, ਜਾਂਚ ''ਚ ਜੁੱਟੀ ਪੁਲਸ
Saturday, May 07, 2022 - 01:55 PM (IST)
ਲੁਧਿਆਣਾ : ਇੱਥੇ ਸਾਹਨੇਵਾਲ ਥਾਣੇ ਨਾਲ ਲੱਗਦੇ ਪਿੰਡ 'ਚ ਇਕ ਅਣਪਛਾਤੀ ਜਨਾਨੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਲੋਕਾਂ ਨੇ ਜਦੋਂ ਜਨਾਨੀ ਦੀ ਲਾਸ਼ ਦੇਖੀ ਤਾਂ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਸਾਹਨੇਵਾਲ ਥਾਣਾ ਐੱਸ. ਐੱਚ. ਓ. ਪਵਨ ਕੁਮਾਰ ਮੌਕੇ 'ਤੇ ਪਹੁੰਚੇ। ਫਿਲਹਾਲ ਉਨ੍ਹਾਂ ਵੱਲੋਂ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।