ਲਾਪਤਾ ਬੱਚੀ ਦੀ ਲਾਸ਼ ਝਾੜੀਆਂ ''ਚੋਂ ਬਰਾਮਦ

Friday, Jul 20, 2018 - 02:47 AM (IST)

ਲਾਪਤਾ ਬੱਚੀ ਦੀ ਲਾਸ਼ ਝਾੜੀਆਂ ''ਚੋਂ ਬਰਾਮਦ

ਸੁਖਸਾਲ/ਨੰਗਲ (ਕੌਸ਼ਲ/ਗੁਰਭਾਗ) - ਨੇੜਲੇ ਪਿੰਡ ਭੰਗਲ 'ਚ ਲਾਪਤਾ ਹੋਈ ਪ੍ਰਵਾਸੀ ਮਜ਼ਦੂਰ ਦੀ ਅੱਠ ਸਾਲਾ ਬੱਚੀ ਦੀ ਲਾਸ਼ ਅੱਜ ਪਿੰਡ ਦੀਆਂ ਹੀ ਝਾੜੀਆਂ ਵਿਚੋਂ ਬਰਾਮਦ ਹੋਈ, ਜਿਸ ਦਾ ਧੜ ਸਿਰ ਤੋਂ ਵੱਖ ਸੀ। ਬੱਚੀ ਦੀ ਲਾਸ਼ ਸੜੀ ਹੋਈ ਹਾਲਤ ਵਿਚ ਮਿਲੀ। ਜ਼ਿਕਰਯੋਗ ਹੈ ਕਿ ਬੱਚੀ ਦੇ ਲਾਪਤਾ ਹੋਣ 'ਤੇ ਪਰਿਵਾਰਕ ਮੈਂਬਰਾਂ ਵੱਲੋਂ ਥਾਣੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਅਗਵਾ ਦਾ ਮਾਮਲਾ ਦਰਜ ਕਰਵਾਇਆ ਗਿਆ  ਸੀ। ਪੁਲਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਅੱਜ ਪੁਲਸ ਨੇ ਪਿੰਡ ਵਿਚੋਂ ਹੀ ਇਸ ਬੱਚੀ ਦੀ ਲਾਸ਼ ਨੂੰ ਬਰਾਮਦ  ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਫੋਰੈਂਸਿਕ ਟੀਮ ਅਤੇ ਪੁਲਸ ਦੇ ਆਈ.ਜੀ. ਰੂਪਨਗਰ ਰੇਂਜ, ਐੱਸ. ਐੱਸ. ਪੀ. ਰੂਪਨਗਰ ਸਵਪਨ ਸ਼ਰਮਾ,ਡੀ.ਐੱਸ.ਪੀ ਸ੍ਰੀ ਅਨੰਦਪੁਰ  ਸਾਹਿਬ, ਐੱਸ. ਐੱਚ. ਓ. ਨੰਗਲ, ਚੌਂਕੀ ਇੰਚਾਰਜ ਨਵਾਂ ਨੰਗਲ ਵੱਲੋਂ ਵੀ ਮੌਕੇ ਦਾ ਮੁਆਇਨਾ ਕੀਤਾ ਗਿਆ। ਡੀ.ਐੱਸ.ਪੀ. ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਪਰਚਾ ਦਰਜ ਕਰ ਲਿਆ ਗਿਆ ਸੀ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਦੀਆਂ ਰਿਪੋਰਟਾਂ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News