ਚੰਡੀਗੜ੍ਹ ਦੇ ਚਿਲਡਰਨ ਪਾਰਕ ''ਚੋਂ ਮਿਲੀ ਵਿਅਕਤੀ ਦੀ ਲਾਸ਼, ਇਲਾਕੇ ''ਚ ਮਚਿਆ ਹੜਕੰਪ

Saturday, Mar 28, 2020 - 03:55 PM (IST)

ਚੰਡੀਗੜ੍ਹ ਦੇ ਚਿਲਡਰਨ ਪਾਰਕ ''ਚੋਂ ਮਿਲੀ ਵਿਅਕਤੀ ਦੀ ਲਾਸ਼, ਇਲਾਕੇ ''ਚ ਮਚਿਆ ਹੜਕੰਪ

ਚੰਡੀਗੜ੍ਹ (ਸੁਸ਼ੀਲ) : ਸੈਕਟਰ-23 ਦੀ ਚਿਲਡਰਨ ਪਾਰਕ ਦੇ ਨਾਲੇ ਕੋਲ ਸ਼ੱਕੀ ਹਾਲਤ 'ਚ ਵਿਅਕਤੀ ਨੂੰ ਪਿਆ ਦੇਖ ਕੇ ਹੜਕੰਪ ਮਚ ਗਿਆ। ਪੁਲਸ ਨੇ ਮੌਕੇ 'ਤੇ ਪੁੱਜ ਕੇ ਵਿਅਕਤੀ ਨੂੰ ਸੈਕਟਰ-16 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਵਿਅਕਤੀ ਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਦੱਸਿਆ ਕਿ ਵਿਅਕਤੀ ਦੀ ਲਾਸ਼ ਕਰੀਬ 4 ਦਿਨ ਪੁਰਾਣੀ ਹੈ। ਸੈਕਟਰ-17 ਥਾਣਾ ਪੁਲਸ ਲਾਸ਼ ਦੀ ਪਛਾਣ 'ਚ ਲੱਗੀ ਹੋਈ ਹੈ।

ਸੈਕਟਰ-17 ਥਾਣਾ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਦੁਪਿਹਰ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਸੈਕਟਰ-23 ਦੀ ਚਿਲਡਰਨ ਪਾਰਕ ਦੇ ਨਾਲੇ ਕੋਲ ਪਿਆ ਹੋਇਆ ਹੈ। ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਮੌਕੇ 'ਤੇ ਪਹੁੰਚੇ ਅਤੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰ ਨੇ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਦੇਖਣ ਤੋਂ ਲੱਗ ਰਿਹਾ ਹੈ ਕਿ ਉਕਤ ਵਿਅਕਤੀ ਦੀ ਮੌਤ ਕਰੀਬ 4 ਦਿਨ ਪਹਿਲਾਂ ਹੋ ਚੁੱਕੀ ਸੀ।
 


author

Babita

Content Editor

Related News