ਚੰਡੀਗੜ੍ਹ: ਸਾਬਕਾ ਅਗਨੀਵੀਰਾਂ ਨੂੰ ਵੱਡੀ ਰਾਹਤ, ਜੇਲ੍ਹ ਵਿਭਾਗ ਵਾਰਡਰਾਂ ਦੀ ਭਰਤੀ 'ਚ ਮਿਲੇਗਾ ਦੋਹਰਾ ਲਾਭ

Friday, Nov 06, 2026 - 12:57 PM (IST)

ਚੰਡੀਗੜ੍ਹ: ਸਾਬਕਾ ਅਗਨੀਵੀਰਾਂ ਨੂੰ ਵੱਡੀ ਰਾਹਤ, ਜੇਲ੍ਹ ਵਿਭਾਗ ਵਾਰਡਰਾਂ ਦੀ ਭਰਤੀ 'ਚ ਮਿਲੇਗਾ ਦੋਹਰਾ ਲਾਭ

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਸਰਕਾਰੀ ਮੁਲਾਜ਼ਮਾਂ ਦੇ ਭਰਤੀ ਨਿਯਮਾਂ ਵਿੱਚ ਸੋਧ ਕਰਕੇ ਸਾਬਕਾ ਅਗਨੀਵੀਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਜੇਲ੍ਹ ਵਿਭਾਗ ਵਿੱਚ ਵਾਰਡਰਾਂ ਦੀ ਭਰਤੀ ਦੌਰਾਨ ਸਾਬਕਾ ਅਗਨੀਵੀਰਾਂ ਨੂੰ ਰਾਖਵੇਂਕਰਨ (ਰਿਜ਼ਰਵੇਸ਼ਨ) ਦੇ ਨਾਲ-ਨਾਲ ਉਮਰ ਸੀਮਾ ਵਿੱਚ ਛੋਟ ਦਾ ਲਾਭ ਮਿਲੇਗਾ।

ਇਹ ਵੀ ਪੜ੍ਹੋ-ਪੰਜਾਬ ਘੁੰਮਣ ਆਈ ਵਿਦੇਸ਼ੀ ਮਾਡਲ ਨਾਲ ਵੱਡੀ ਲੁੱਟ, ਪੰਜਾਬੀ ਗੀਤ 'ਚ ਕਰ ਚੁੱਕੀ ਹੈ ਮਾਡਲਿੰਗ

ਉਮਰ ਸੀਮਾ 'ਚ ਛੋਟ ਦੇ ਨਿਯਮ
-ਆਮ ਛੋਟ: ਜੇਲ੍ਹ ਵਾਰਡਰ ਦੇ ਅਹੁਦਿਆਂ 'ਤੇ ਭਰਤੀ ਲਈ ਸਾਬਕਾ ਅਗਨੀਵੀਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ ਵਿੱਚ 3 ਸਾਲ ਦੀ ਛੋਟ ਦਿੱਤੀ ਜਾਵੇਗੀ।
-ਪਹਿਲੇ ਬੈਚ ਲਈ ਛੋਟ: ਅਗਨੀਵੀਰ ਯੋਜਨਾ ਦੇ ਪਹਿਲੇ ਬੈਚ ਦੇ ਉਮੀਦਵਾਰਾਂ ਨੂੰ ਉਮਰ ਸੀਮਾ ਵਿੱਚ 5 ਸਾਲ ਦੀ ਛੋਟ ਮਿਲੇਗੀ।
-ਦੋਹਰਾ ਲਾਭ: ਇਹ ਉਮਰ ਛੋਟ SC, ST ਅਤੇ OBC ਵਰਗਾਂ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਧੀਨ ਪਹਿਲਾਂ ਤੋਂ ਮਿਲਣ ਵਾਲੀ ਛੋਟ ਤੋਂ ਵਾਧੂ ਹੋਵੇਗੀ, ਜਿਸ ਨਾਲ ਰਿਜ਼ਰਵ ਵਰਗਾਂ ਨੂੰ ਦੋਹਰਾ ਲਾਭ ਮਿਲੇਗਾ।

ਇਹ ਵੀ ਪੜ੍ਹੋ-ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖਪਤੀ

ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਲਈ ਮੌਕਾ
ਨਵੇਂ ਨਿਯਮਾਂ ਮੁਤਾਬਕ ਰਾਖਵੀਆਂ ਸੀਟਾਂ 'ਤੇ ਸਭ ਤੋਂ ਪਹਿਲਾਂ ਚੰਡੀਗੜ੍ਹ ਯੂ.ਟੀ. ਦੇ ਮੂਲ ਨਿਵਾਸੀ ਸਾਬਕਾ ਅਗਨੀਵੀਰਾਂ ਨੂੰ ਪਹਿਲ ਦਿੱਤੀ ਜਾਵੇਗੀ। ਜੇਕਰ ਯੋਗ ਉਮੀਦਵਾਰ ਨਾ ਮਿਲਣ ਕਾਰਨ ਸੀਟਾਂ ਖਾਲੀ ਰਹਿ ਜਾਂਦੀਆਂ ਹਨ, ਤਾਂ ਇਹ ਅਹੁਦੇ ਪੰਜਾਬ ਅਤੇ ਹਰਿਆਣਾ ਦੇ ਮੂਲ ਨਿਵਾਸੀ ਸਾਬਕਾ ਅਗਨੀਵੀਰਾਂ ਤੋਂ ਭਰੇ ਜਾਣਗੇ। ਗ੍ਰਹਿ ਵਿਭਾਗ ਵੱਲੋਂ ਇਸ ਸਬੰਧੀ ਫੈਸਲਾ 27 ਅਕਤੂਬਰ ਨੂੰ ਲਿਆ ਗਿਆ ਸੀ, ਜਿਸ ਤੋਂ ਬਾਅਦ ਲਿਖਤੀ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਠੰਡ ਦੀ ਦਸਤਕ, ਕਈ ਇਲਾਕਿਆਂ 'ਚ ਪਵੇਗੀ ਧੁੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News