ਰੇਲਵੇ ਲਾਈਨ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

Sunday, Aug 25, 2024 - 11:36 AM (IST)

ਰੇਲਵੇ ਲਾਈਨ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਖਰੜ (ਅਮਰਦੀਪ) : ਖਰੜ ਮੋਹਾਲੀ ਰੇਲਵੇ ਲਾਈਨ ’ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਰੇਲਵੇ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ 23 ਅਗਸਤ ਦੀ ਰਾਤ ਕਰੀਬ 9.30 ਵਜੇ ਇਕ ਵਿਅਕਤੀ ਲਗਭਗ 20 ਸਾਲ ਦੀ ਉਮਰ ਦਾ ਹੈ, ਦੀ ਲਾਸ਼ ਪਿੰਡ ਸਨੇਟੇ ਨੇੜੇ ਰੇਲਵੇ ਲਾਈਨ ’ਤੇ ਮਿਲੀ ਹੈ।

ਵਿਅਕਤੀ ਦੀ ਸ਼ਨਾਖਤ ਨਾ ਹੋਣ ਕਾਰਨ ਲਾਸ਼ 72 ਘੰਟੇ ਲਈ ਸਿਵਲ ਹਸਪਤਾਲ ਮੋਹਾਲੀ ਦੇ ਮੁਰਦਾਘਰ ਵਿਖੇ ਰਖਾਈ ਗਈ ਹੈ। ਰੇਲਵੇ ਪੁਲਸ ਨੇ ਇਸ ਮਾਮਲੇ ’ਚ ਧਾਰਾ 174 ਅਧੀਨ ਕਾਰਵਾਈ ਕੀਤੀ ਹੈ।


author

Babita

Content Editor

Related News