ਨਹਿਰ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

Tuesday, Jul 10, 2018 - 02:51 AM (IST)

ਨਹਿਰ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਬਠਿੰਡਾ(ਸੁਖਵਿੰਦਰ)-ਬਠਿੰਡਾ ਬ੍ਰਾਂਚ ਦੀ ਸਰਹਿੰਦ ਨਹਿਰ ’ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼  ਮਿੱਲੀ ਹੈ। ਜਾਣਕਾਰੀ ਅਨੁਸਾਰ  ਉੜੀਆ ਕਾਲੋਨੀ ਨੇੜੇ ਨਹਿਰ ’ਚ ਇਕ ਵਿਅਕਤੀ ਦੀ ਨਗਨ ਹਾਲਤ ਵਿਚ ਲਾਸ਼ ਪਈ ਹੋਈ ਸੀ। ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਟੇਕ ਚੰਦ, ਰਜਿੰਦਰ ਕੁਮਾਰ, ਮਨੀ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਥਾਣਾ ਕੈਨਾਲ ਕਾਲੋਨੀ ਨੂੰ ਸੂਚਿਤ ਕੀਤਾ। ਸੰਸਥਾ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ। ਪੁਲਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਸੰਸਥਾ ਵੱਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਕੋਲ ਅਜਿਹੀ ਕੋਈ ਵਸਤੂ ਨਹੀਂ ਮਿਲੀ, ਜਿਸ ਨਾਲ ਉਸਦੀ ਪਛਾਣ ਹੋ ਸਕੇ। ਇਸ ਤੋਂ ਇਲਾਵਾ ਸੰਸਥਾ ਵਰਕਰਾਂ ਵੱਲੋਂ ਨਹਿਰ ਵਿਚ ਨਹਾ ਰਹੇ 1 ਵਿਅਕਤੀ ਨੂੰ ਬਾਹਰ ਕੱਢਿਆ ਗਿਆ, ਜੋ ਸੰਤੁਲਨ ਵਿਗੜਣ ਕਾਰਨ ਡੁੱਬ ਰਿਹਾ ਸੀ।
 


Related News