ਲਾਵਾਰਸ ਹਾਲਤ ’ਚ ਮਿਲੀ ਗਲੀ-ਸਡ਼ੀ ਲਾਸ਼

Sunday, Jun 17, 2018 - 02:08 AM (IST)

ਲਾਵਾਰਸ ਹਾਲਤ ’ਚ ਮਿਲੀ ਗਲੀ-ਸਡ਼ੀ ਲਾਸ਼

ਅਬੋਹਰ(ਸੁਨੀਲ)–ਪਿੰਡ ਪੱਟੀ ਸਦੀਕ ਦੇ ਕੋਲ ਵਗਦੀ ਨਹਿਰ ’ਚੋਂ ਅੱਜ ਇਕ ਗਲੀ-ਸਡ਼ੀ ਲਾਸ਼ ਬਰਾਮਦ ਹੋਈ। ਸੂਚਨਾ ਮਿਲਣ ’ਤੇ ਖੁਈਆਂ ਸਰਵਰ ਪੁਲਸ ਅਤੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰ ਮੌਕੇ ’ਤੇ ਪੁੱਜੇ। ਜਾਣਕਾਰੀ ਮੁਤਾਬਕ ਪੱਟੀ ਸਦੀਕ ਦੇ ਕੋਲ ਵਗਦੀ ਨਹਿਰ ’ਚ ਅੱਜ ਤਡ਼ਕੇ ਲੋਕਾਂ ਨੇ ਇਕ ਲਾਸ਼  ਵੇਖੀ, ਜਿਸ ਦੀ ਸੂਚਨਾ ਪੁਲਸ ਅਤੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਨੂੰ ਦਿੱਤੀ। ਪੁਲਸ ਦੀ ਹਾਜ਼ਰੀ ’ਚ ਲਾਸ਼ ਨੂੰ ਸੰਸਥਾ ਮੈਂਬਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਗਲੀ-ਸਡ਼ੀ ਹੋਣ ਕਾਰਨ ਨਾ ਤਾਂ ਉਸ ਦੀ ਸ਼ਨਾਖਤ ਹੋ ਸਕੀ ਹੈ ਤੇ ਨਾ ਹੀ ਪਤਾ ਲੱਗ ਸਕਿਆ ਹੈ ਕਿ ਉਹ ਅੌਰਤ ਦੀ ਲਾਸ਼ ਹੈ ਜਾਂ ਆਦਮੀ ਦੀ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਉਕਤ ਲਾਸ਼ ਨੂੰ ਫਰੀਦਕੋਟ ’ਚ ਪੋਸਟਮਾਰਟਮ ਲਈ ਭਿਜਵਾਇਆ ਜਾਵੇਗਾ।


Related News