ਝੌਂਪੜੀ ''ਚੋਂ ਮਾਲੀ ਦੀ ਲਾਸ਼ ਬਰਾਮਦ

Wednesday, Jan 17, 2018 - 06:55 AM (IST)

ਝੌਂਪੜੀ ''ਚੋਂ ਮਾਲੀ ਦੀ ਲਾਸ਼ ਬਰਾਮਦ

ਬਠਿੰਡਾ(ਸੁਖਵਿੰਦਰ)-ਪਿੰਡ ਪੂਹਲਾ ਨਹਿਰ ਦੇ ਪੁਲ 'ਤੇ ਸਥਿਤ ਝੌਂਪੜੀ ਵਿਚ ਇਕ ਮਾਲੀ ਦੀ ਲਾਸ਼ ਮਿਲਣ ਦੀ ਖਬਰ ਹੈ। ਜਾਣਕਾਰੀ ਮਿਲਣ 'ਤੇ ਥਾਣਾ ਨਥਾਣਾ ਦੀ ਪੁਲਸ ਤੇ ਸਹਾਰਾ ਜਨਸੇਵਾ ਦੀ ਐਂਬੂਲੈਂਸ ਟੀਮ ਮੌਕੇ 'ਤੇ ਪਹੁੰਚੀ। ਉਨ੍ਹਾਂ ਦੇਖਿਆ ਕਿ ਝੌਂਪੜੀ ਵਿਚ ਮੰਜੀ 'ਤੇ ਲਾਸ਼ ਪਈ ਸੀ, ਜਿਸ ਦੇ ਮੂੰਹ 'ਚੋਂ ਖੂਨ ਨਿਕਲਿਆ ਹੋਇਆ ਸੀ। ਸੂਤਰਾਂ ਅਨੁਸਾਰ ਮ੍ਰਿਤਕ ਰਾਮ ਆਂਚਲ ਪੁੱਤਰ ਹੀਰਾ ਲਾਲ ਮਾਲੀ ਦਾ ਕੰਮ ਕਰਦਾ ਸੀ। ਰਾਤ ਨੂੰ ਨਹਿਰ 'ਤੇ ਡਿਊਟੀ ਕਰਦਾ ਸੀ। ਸ਼ਾਇਦ ਰਾਤ ਨੂੰ ਮਾਲੀ ਸ਼ਰਾਬ ਪੀ ਕੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।


Related News